ਪੰਜਾਬ ਪੁਲਿਸ ਨੂੰ ਬੇਨਤੀ ਕਰਨ ਲੱਗਾ, ਦੁਖੀ ਹੋ ਕੇ ਦਿਲੋਂ ਪੰਜਾਬ ਭਾਈ...........
ਪੰਜਾਬ ਪੁਲਿਸ ਨੂੰ ਬੇਨਤੀ ਕਰਨ ਲੱਗਾ, ਦੁਖੀ ਹੋ ਕੇ ਦਿਲੋਂ ਪੰਜਾਬ ਭਾਈ,
ਫ਼ਰਜ਼ ਤੁਸੀਂ ਕਿਉਂ ਅਪਣਾ ਸਮਝਦੇ ਨਾ, ਤੋੜ ਦਿਤੇ ਨੇ ਮੇਰੇ ਖ਼ਵਾਬ ਭਾਈ,
ਚਿੱਟਾ ਖਾ ਨਿੱਤ ਅਰਥੀਆਂ ਉਠਦੀਆਂ ਨੇ, ਟੀਕੇ ਲਗਦੇ ਨੇ ਬੇਹਿਸਾਬ ਭਾਈ,
ਤੁਸੀ ਚਾਹੋ ਤਾਂ ਪੱਤਾ ਨਹੀਂ ਹਿੱਲ ਸਕਦਾ, ਅਪਣਾ ਦਿਉ ਜੇ ਤੁਸੀ ਪ੍ਰਭਾਵ ਭਾਈ,
ਤੁਹਾਡੇ ਅਪਣੇ ਇਸ ਦਾ ਸ਼ਿਕਾਰ ਹੁੰਦੇ, ਤੁਸੀਂ ਭਾਲਦੇ ਵਿਚੋਂ ਕੁੱਝ ਲਾਭ ਭਾਈ,
ਮੇਰੇ ਸਿਰ 'ਤੇ ਤੁਸੀਂ ਹੋ ਐਸ਼ ਕਰਦੇ, ਮੇਰਾ ਚੂਸ ਲਿਆ ਤੁਸੀਂ ਸ਼ਬਾਬ ਭਾਈ,
ਤੁਸੀਂ ਖ਼ਾਕੀ ਨੂੰ ਦਾਗ਼ਦਾਰ ਕੀਤਾ, ਤੁਹਾਨੂੰ ਕਰਨਾ ਨਾ ਕਿਸੇ ਨੇ ਮਾਫ਼ ਭਾਈ,
ਸੱਚੇ ਪੁੱਤਰ ਬਣ ਕੇ ਮੇਰੀ ਕਰੋ ਸੇਵਾ, ਕਰੋ ਫ਼ਰਜ਼ ਨਾਲ ਇਨਸਾਫ਼ ਭਾਈ।
-ਮਨਜੀਤ ਸਿੰਘ ਘੁੰਮਣ, ਸੰਪਰਕ : 97810-86688