
ਅਰਦਾਸ ਸੁਣੀ ਮੇਰੇ ਮਾਲਕਾ ਤੂੰ ਮੰਨਣਹਾਰਾ
ਅਰਦਾਸ ਸੁਣੀ ਮੇਰੇ ਮਾਲਕਾ ਤੂੰ ਮੰਨਣਹਾਰਾ
ਕਾਰਨ ਅਸੀਂ ਵਿਨਾਸ਼ ਦਾ ਤੂੰ ਸਿਰਜਣਹਾਰਾ
ਅਸੀਂ ਵਿਚ ਹਨੇਰੇ ਭਟਕਦੇ ਲੱਭਦੇ ਸਹਾਰਾ
ਬਹੁਤ ਹੋਗੀ ਹੁਣ ਮਾਲਕਾ ਤੂੰ ਦੇਹ ਹੁਲਾਰਾ
ਹੱਥ ਖੜ੍ਹੇ ਨੇ ਸਾਇੰਸ ਦੇ ਚਲਦਾ ਨਾ ਚਾਰਾ
ਸਿਸਟਮ ਸਾਰੇ ਫੇਲ੍ਹ ਨੇ ਪੈ ਗਿਆ ਖਿਲਾਰਾ
ਅਸੀਂ ਹੱਥੀਂ ਦੁਨੀਆਂ ਡੋਬਲੀ ਤੂੰ ਤਾਰਨਹਾਰਾ
ਤੂੰ ਬਖ਼ਸ਼ਲੈ ਮੇਰੇ ਮਾਲਕਾ ਤੂੰ ਬਖ਼ਸ਼ਣਹਾਰਾ