ਖੁੱਡ ਚੂਹੇ ਦੀ ਜਿਹੜੀ ਲਗਦੀ ਏ, ਉੱਥੇ ਬੀਨ ਵਜਾਉਣ ਦਾ ਕੀ ਫ਼ਾਇਦਾ?
ਖੁੱਡ ਚੂਹੇ ਦੀ ਜਿਹੜੀ ਲਗਦੀ ਏ, ਉੱਥੇ ਬੀਨ ਵਜਾਉਣ ਦਾ ਕੀ ਫ਼ਾਇਦਾ?
ਦਿਲ ਦਾ ਭੇਤ ਜੇ ਯਾਰ ਕੋਲ ਫਰੋਲਿਆ ਨਾ, ਐਵੇਂ ਜਾਮ ਟਕਰਾਉਣ ਦਾ ਕੀ ਫ਼ਾਇਦਾ?
ਮੁਸ਼ਕਲ ਵਿਚ ਨਾ ਜਿਹੜਾ ਕੰਮ ਆਵੇ, ਇਹੋ ਜਿਹਾ ਯਾਰ ਬਣਾਉਣ ਦਾ ਕੀ ਫ਼ਾਇਦਾ?
ਸਾਧ ਹੋ ਕੇ ਜੇ ਮਨ ਨੂੰ ਸੋਧਿਆ ਨਾ, ਤਾਂ ਸਾਧ ਅਖਵਾਉਣ ਦਾ ਕੀ ਫ਼ਾਇਦਾ?
ਵੱਢੀ-ਖੋਰੀ ਦੀ ਮਾਇਆ ਨਾ ਚੰਗੇ ਥਾਂ ਲੱਗੇ, ਹਸਪਤਾਲ ਵਿਚ ਲਾਉਣ ਦਾ ਕੀ ਫ਼ਾਇਦਾ?
ਜੇ ਕੋਈ ਸਭਿਆਚਾਰਕ ਨਾ ਗੀਤ ਗਾਇਆ, ਐਵੇਂ ਸੰਘ ਪੜਵਾਉਣ ਦਾ ਕੀ ਫ਼ਾਇਦਾ?
ਜਿਉਂਦੇ ਮਾਪਿਆਂ ਨੂੰ ਨਾ ਪਾਣੀ ਦੀ ਘੁੱਟ ਦਿਤੀ, ਮਗਰੋਂ ਜਲੇਬੀਆਂ ਪਕਵਾਉਣ ਦਾ ਕੀ ਫ਼ਾਇਦਾ?
- ਪ੍ਰਗਟ ਢਿੱਲੋਂ ਸਮਾਧ ਭਾਈ
ਮੋਬਾ : 98553-63234