
ਤੀਆਂ ਅਲੋਪ ਹੁੰਦੀਆਂ ਜਾ ਰਹੀਆਂ ਨੇ, ਇਨ੍ਹਾਂ ਤੀਆਂ ਨੂੰ ਬਚਾਅ ਲਉ................
ਤੀਆਂ ਅਲੋਪ ਹੁੰਦੀਆਂ ਜਾ ਰਹੀਆਂ ਨੇ, ਇਨ੍ਹਾਂ ਤੀਆਂ ਨੂੰ ਬਚਾਅ ਲਉ,
ਜਿਨ੍ਹਾਂ ਤੀਆਂ ਲਾਉਣੀਆਂ ਨੇ ਇਥੇ, ਉਨ੍ਹਾਂ ਧੀਆਂ ਨੂੰ ਬਚਾਅ ਲਉ,
ਇਹ ਹਨ ਨੀਹਾਂ ਸੰਸਾਰ ਦੀਆਂ ਲੋਕੋ, ਇਨ੍ਹਾਂ ਨੂੰ ਪੁਤਰਾਂ ਵਾਂਗ ਪਾਲ ਲਉ,
ਧੀਆਂ ਦੁਖ ਵੰਡਾਉਂਦੀਆਂ ਨੇ ਬੁੱਢੇ ਮਾਪਿਆਂ ਦਾ, ਇਹ ਕੀਮਤੀ ਹੀਰਾ ਸੰਭਾਲ ਲਉ,
ਉਹ ਦਿਨ ਫਿਰ ਕਦੇ ਆ ਜਾਣ ਰੱਬਾ, ਮੈਂ ਬੈਠਾ ਇਕੱਲਾ ਕਿਤੇ ਵਿਚਾਰਾਂ,
ਪੁਰਾਣੇ ਸਮੇਂ ਵਿਚ ਤੀਆਂ ਲਗਦੀਆਂ ਸੀ, ਨਚਦੀਆਂ ਸੀ ਸਾਉਣ ਵਿਚ ਮੁਟਿਆਰਾਂ।
-ਸੁਖਜਿੰਦਰ ਸਿੰਘ ਝੱਤਰਾ, ਸੰਪਰਕ : 95176-09071