
ਖ਼ਤਰਾ ਲਗਦਾ ਹੈ ਬਰਗਾੜੀ ਤੋਂ, ਵਿਚ ਸੰਸਦ ਆਇਆ ਬੋਲ ਸਿੱਖੋ...
ਖ਼ਤਰਾ ਲਗਦਾ ਹੈ ਬਰਗਾੜੀ ਤੋਂ, ਵਿਚ ਸੰਸਦ ਆਇਆ ਬੋਲ ਸਿੱਖੋ,
ਚੋਰ ਦੀ ਦਾੜ੍ਹੀ ਵਿਚ ਹੈ ਤਿਨਕਾ, ਦਿੱਲ ਰਿਹਾ ਇਨ੍ਹਾਂ ਦਾ ਡੋਲ ਸਿੱਖੋ,
ਦਿੱਲ ਵਿਚ ਹੈ ਜੋ ਸੋਚ ਰੱਖੀ, ਭੇਦ ਆ ਗਿਆ ਹੈ ਇਹੀ ਖੋਲ੍ਹ ਸਿੱਖੋ,
ਦਸਮੇਸ਼ ਪਿਤਾ ਦੇ ਪੁੱਤਰ ਬਣੋ, ਖੜਨ ਦਿਉ ਨਾ ਇਨ੍ਹਾਂ ਨੂੰ ਕੋਲ ਸਿੱਖੋ,
ਜਿਸ ਕੌਮ ਨੇ ਸਰਦਾਰ ਬਣਾਏ, ਰਹੇ ਉਸੇ ਨੂੰ ਇਹ ਨੇ ਰੋਲ ਸਿੱਖੋ,
ਜਿਸ ਤੱਕੜੀ ਚਿੱਟਾ ਤੋਲਿਆ ਏ, ਦੇਣੇ ਉਸੇ ਵਿਚ ਹੀ ਤੋਲ ਸਿੱਖੋ,
ਬੀਜ ਲਗਾ ਕੇ ਇਨ੍ਹਾਂ ਚੁਰਾਸੀ ਦਾ, ਉਸ ਕੌਮ ਨੂੰ ਸੀ ਮਰਵਾਇਆ ਸਿੱਖੋ,
ਰੋਟੀਆਂ ਸੇਕਦੇ ਰਹੇ ਚੁਰਾਸੀ ਤੇ, ਪੱਲੇ ਕੌਮ ਦੇ ਕੁੱਝ ਨਾ ਪਾਇਆ ਸਿੱਖੋ।
-ਮਨਜੀਤ ਸਿੰਘ ਘੁੰਮਣ, ਮੋਬਾਈਲ : 97810-86688