
Poem: ਵੇਖੋ ਚੋਣਾਂ ਦਾ ਕਾਹਦਾ ਐਲਾਨ ਹੋਇਆ, ਘੁਸਰ ਮੁਸਰ ਹੈ ਪਿੰਡਾਂ ਵਿਚ ਹੋਣ ਲੱਗੀ।
Poem in punjabi : ਵੇਖੋ ਚੋਣਾਂ ਦਾ ਕਾਹਦਾ ਐਲਾਨ ਹੋਇਆ,
ਘੁਸਰ ਮੁਸਰ ਹੈ ਪਿੰਡਾਂ ਵਿਚ ਹੋਣ ਲੱਗੀ।
ਮੁਹਤਬਰਾਂ ਨੇ ਕਰ ਲਏ ਕਮਰਕੱਸੇ,
ਢਾਣੀ ਘਰ ਘਰ ਗੇੜੀਆਂ ਲਾਉਣ ਲੱਗੀ।
ਅਸੀਂ ਪਿੰਡ ਨੂੰ ਸ਼ਹਿਰ ਬਣਾ ਦੇਣਾ,
ਚਾਰੇ ਪਾਸੇ ਆਵਾਜ਼ ਇਹ ਆਉਣ ਲੱਗੀ।
ਪੱਖੋ ਹੱਥ ਬੰਨ੍ਹ ਕਰਦਾ ਜੋਦੜੀ ਇਹ,
ਬੀਜ ਮਾੜਾ ਨਾ ਨਸਲ ਵਿਚ ਬੋਅ ਦੇਣਾ।
ਚੋਣਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ,
ਭਾਈਚਾਰਾ ਨਾ ਕਿਧਰੇ ਖੋ ਦੇਣਾ।
- ਜਗਤਾਰ ਪੱਖੋ, ਪਿੰਡ: ਪੱਖੋ ਕਲਾਂ (ਬਰਨਾਲਾ) ਮੋਬਾ : 94651-96946