
ਮਨ ਵਿਚ ਉਠਦੇ ਖ਼ਿਆਲ ਮੇਰੇ ਸਾਥੀਉ...
ਮਨ ਵਿਚ ਉਠਦੇ ਖ਼ਿਆਲ ਮੇਰੇ ਸਾਥੀਉ,
ਇਕ ਦਿਨ ਕਰੂੰ ਮੈਂ ਕਮਾਲ ਮੇਰੇ ਸਾਥੀਉ।
ਉਠ ਕੇ ਸਵੇਰੇ ਤੁਰ ਜਾਂਦਾ ਹਾਂ ਮੈਂ ਸੈਰ ਨੂੰ,
ਨਹਾ-ਧੋ ਕੇ ਪੜ੍ਹਾਂ, ਥੋੜਾ ਸੌਂਦਾ ਹਾਂ ਦੁਪਹਿਰ ਨੂੰ,
ਕੀਮਤੀ ਹੈ ਸਮਾਂ ਲਉ ਸੰਭਾਲ ਮੇਰੇ ਸਾਥੀਉ,
ਮਨ ਵਿਚ...।
ਰੱਬ ਯਾਦ ਕਰਾਂ ਜਦੋਂ ਹੁੰਦੀ ਪ੍ਰਭਾਤ ਮੈਂ,
ਦਾਦਾ-ਦਾਦੀ ਕੋਲੋਂ ਨਿੱਤ ਸੁਣਾਂ ਕੋਈ ਬਾਤ ਮੈਂ,
ਮੇਰਾ ਪੂਰਾ ਰਖਦੇ ਖ਼ਿਆਲ ਮੇਰੇ ਸਾਥੀਉ,
ਮਨ ਵਿਚ...।
ਵਿਹਲੇ ਬੱਚਿਆਂ ਕੋਲ ਮੈਂ ਨਹੀਂ ਕਦੇ ਖੜ੍ਹਦਾ,
ਅੱਠ-ਦਸ ਘੰਟੇ ਰੋਜ਼ਾਨਾ ਹੀ ਮੈਂ ਪੜ੍ਹਦਾ,
ਕਰਦੇ ਮੋਹ ਅਧਿਆਪਕ ਵੀ ਨਾਲ ਮੇਰੇ ਸਾਥੀਉ,
ਮਨ ਵਿਚ...।
ਮਾਪਿਆਂ ਦੇ ਸੁਪਨੇ ਮੈਂ ਕਰਨੇ ਸਾਕਾਰ ਨੇ,
ਤਾਹੀਉਂ ਸੁੱਖ ਪਾਉਣਾ ਸਾਡੇ ਸਾਰੇ ਪਰਿਵਾਰ ਨੇ,
ਬਣੇ ਰਹਿਣ ਮਾਪੇ ਮੇਰੀ ਢਾਲ ਮੇਰੇ ਸਾਥੀਉ,
ਮਨ ਵਿਚ...।
ਲੈਕ. ਜਸਪਾਲ ਸਿੰਘ ਨਾਗਰਾ,
ਸੰਪਰਕ : 98782-21721