Poem: ਤਖ਼ਤ ਸਾਹਬ ਨੂੰ ਸਮਝਦੇ ਖੇਡ ਜਿਹੜੇ, ਹੁੰਦੀ ਮੱਤ ਨਹੀਂ ਵਿਗੜਿਆਂ ਲਾਣਿਆਂ ਨੂੰ।
Poem in punjabi : ਵਾਂਗੂੰ ‘ਦਰਸ਼ਕਾਂ’ ਦੇਖਿਆ ਚੁੱਪ ਰਹਿ ਕੇ, ਰਾਜ-ਭਾਗ ਦੇ ਜਲਵਿਆਂ ਮਾਣਿਆਂ ਨੂੰ।
ਤਖ਼ਤ ਸਾਹਬ ਨੂੰ ਸਮਝਦੇ ਖੇਡ ਜਿਹੜੇ, ਹੁੰਦੀ ਮੱਤ ਨਹੀਂ ਵਿਗੜਿਆਂ ਲਾਣਿਆਂ ਨੂੰ।
ਅੰਦਰਖ਼ਾਤੇ ਫਿਰ ਖੇਡਣੀ ‘ਗੇਮ’ ਚਾਹੁੰਦੇ, ਜਿੱਦਾਂ ‘ਵਰਤਦੇ’ ਰਹੇ ‘ਪੁਰਾਣਿਆਂ’ ਨੂੰ।
ਕਿੱਲਾ ਧੌਣ ਵਿਚ ਅੜਿਆ ਹੰਕਾਰ ਵਾਲਾ, ਕਿੱਥੇ ਮੰਨਣਾ ਆਉਂਦਾ ਫਿਰ ਭਾਣਿਆਂ ਨੂੰ।
ਹੁਣ ਨਹੀਂ ਜਾਪਦਾ ਕਿਸੇ ਪ੍ਰਵਾਨ ਕਰਨਾ, ਹੋਏ ਲੋਕਾਂ ਦੀ ਨਜ਼ਰ ਵਿਚ ‘ਕਾਣਿਆਂ’ ਨੂੰ।
ਹੁਣ ਚਿੱਠੀਆਂ ਲਿਖ ਲਿਖ ਕੇ ਦਸਦੇ ਨੇ, ਪੰਥ ‘ਜਾਣਦਾ’ ਇਨ੍ਹਾਂ ‘ਨਿਮਾਣਿਆਂ’ ਨੂੰ!
- ਤਰਲੋਚਨ ਸਿੰਘ ‘ਦੁਪਾਲ ਪੁਰ’-
ਫ਼ੋਨ ਨੰ : 001-408-915-1268