
Poem: ਹੱਕ ਸੱਚ ਇਨਸਾਫ਼ ਲਈ ਕਲਮ ਵਾਹੀਏ, ਪਾਠਕ ਵਰਗ ਦਾ ਮਿਲ਼ੂ ਸਤਿਕਾਰ ਸਾਨੂੰ।
ਹੱਕ ਸੱਚ ਇਨਸਾਫ਼ ਲਈ ਕਲਮ ਵਾਹੀਏ,
ਪਾਠਕ ਵਰਗ ਦਾ ਮਿਲ਼ੂ ਸਤਿਕਾਰ ਸਾਨੂੰ।
ਬਹੁਤਾ ਦੇਈਏ ‘ਉਪਦੇਸ਼’ ਨਾ ਦੂਜਿਆਂ ਨੂੰ,
ਖ਼ੁਦ ਦਾ ਦੇਖਣਾ ਚਾਹੀਏ ਕਿਰਦਾਰ ਸਾਨੂੰ।
‘ਤਾਰੇ ਅੰਬਰ ’ਚੋਂ ਤੋੜ ਲਏ’ ਬਹੁਤ ਆਪਾਂ,
ਹੁਣ ਨਹੀਂ ਸੋਭਦੇ ‘ਜ਼ੁਲਫ਼ ਸ਼ਿੰਗਾਰ’ ਸਾਨੂੰ।
ਲਿਖਤਾਂ ਵਿਚ ਮਨੁੱਖਤਾ ਲਈ ਸੇਧ ਹੋਵੇ,
ਉਹ ਬਣਾਉਂਦੀਆਂ ਨੇ ‘ਅਸਰਦਾਰ’ ਸਾਨੂੰ।
ਕਦੇ ਮਾਣ ਸਨਮਾਨਾਂ ਲਈ ਲਲਚੀਏ ਨਾ,
ਪਾਠਕ ਜਨਾਂ ਦਾ ਮਿਲਦਾ ਰਹੇ ਪਿਆਰ ਸਾਨੂੰ।
ਕਾਗ਼ਜ਼ ਕਲਮ ਸਿਆਹੀ ਹੁਣ ਵਰਤਦੇ ਨਾ,
ਫਿਰ ਵੀ ਆਖਦੇ ਨੇ ‘ਕਲਮਕਾਰ’ ਸਾਨੂੰ!
-ਤਰਲੋਚਨ ਸਿੰਘ ‘ਦੁਪਾਲਪੁਰ’ ਫ਼ੋਨ ਨੰ : 001-408-915-1268