Poem: ਸ਼ੇਰਾਂ ਦੀਆਂ ਮਾਰਾਂ ’ਤੇ, ਹੁਣ ਦੱਸ ਗਿੱਦੜ ਕਲੋਲਾਂ ਕਰਦੇ ਨੇ।
Poem: ਸ਼ੇਰਾਂ ਦੀਆਂ ਮਾਰਾਂ ’ਤੇ, ਹੁਣ ਦੱਸ ਗਿੱਦੜ ਕਲੋਲਾਂ ਕਰਦੇ ਨੇ।
ਕੌਣ ਦੱਸੇ ਇਨ੍ਹਾਂ ਨੂੰ, ਫਿਰ ਵੀ ਸ਼ੇਰਾਂ ਦੇ ਹੱਥੋਂ ਹੀ ਮਰਦੇ ਨੇ।
ਉਪਰੋਂ ਉਪਰੋਂ ਬੁੱਕਦੇ ਫਿਰਦੇ, ਤਾਂ ਹੀ ਅੰਦਰੋਂ ਅੰਦਰੀਂ ਡਰਦੇ ਨੇ।
ਸ਼ੇਰਾਂ ਦੀਆਂ ਮਾਰਾਂ ਤੇ, ਹੁਣ ਦੱਸ ਗਿੱਦੜ ਕਲੋਲਾਂ ਕਰਦੇ ਨੇ।
ਵਹਿਮ ਪਾਲ ਲਿਆ ਇਨ੍ਹਾਂ ਨੇ, ਕਿ ਸ਼ੇਰ ਇਨ੍ਹਾਂ ਤੋਂ ਡਰਦੇ ਨੇ।
ਤਾਂਹੀ ਮੱਥੇ ਕਫ਼ਨ ਸਜਾ ਕੇ ਚਲਦੇ, ਭਲਾ ਸ਼ੇਰ ਕਦੇ ਵੀ ਡਰਦੇ ਨੇ।
ਸ਼ੇਰਾਂ ਦੀਆਂ ਮਾਰਾਂ ਤੇ, ਹੁਣ ਦੱਸ ਗਿੱਦੜ ਕਲੋਲਾਂ ਕਰਦੇ ਨੇ।
ਡੱਡੂ ਖਾਣੇ ਸੱਪ ਬਥੇਰੇ, ਖੌਰੇ ਜ਼ਹਿਰ ਕਿਹੜੀ ਦਾ ਮਾਣ ਕਰਦੇ ਨੇ।
ਮੂੰਹ ਦੀ ਆਵੇ ਇਨ੍ਹਾਂ ਨੂੰ ਹੀ, ਫਿਰ ਵੀ ਉਂਗਲਾਂ ਹੋਰਾਂ ਵਲ ਕਰਦੇ ਨੇ।
ਸ਼ੇਰਾਂ ਦੀਆਂ ਮਾਰਾਂ ਤੇ, ਹੁਣ ਦੱਸ ਗਿੱਦੜ ਕਲੋਲਾਂ ਕਰਦੇ ਨੇ।
ਮਾਨਾ ਰੱਬ ਬੰਦੇ ਦਾ ਕਰੇ ਨਾ ਮਾੜਾ, ਐਵੇਂ ਬਹੁਤੇ ਦੰਦੀਆਂ ਭਰਦੇ ਨੇ।
- ਰਮਨ ਮਾਨ ਕਾਲੇਕੇ, ਮੋਬਾ : 95927-78809