
ਘਰੋਂ ਉਦੋਂ ਨਿਕਲਦੇ, ਪਵਣ ਗੁਰੂ ਵਾਲਾ ਜਦ ਪੜ੍ਹਿਆ ਜਾਵੇ ਸਲੋਕ...
ਮਤਲਬਖੋਰ ਜੇ ਹੋ ਗਏ ਬਾਬਾ, ਨਗਰੀ ਤੇਰੀ ਦੇ ਲੋਕ...!
ਘਰੋਂ ਉਦੋਂ ਨਿਕਲਦੇ, ਪਵਣ ਗੁਰੂ ਵਾਲਾ ਜਦ ਪੜ੍ਹਿਆ ਜਾਵੇ ਸਲੋਕ।
ਤਾਸ਼ ਖੇਡਦੇ ਨਿੰਦਿਆ ਕਰਦੇ, ਲੰਘਾਉਣ ਸਮਾਂ ਵਿਚ ਸੱਥਾਂ!
ਗ੍ਰੰਥੀ ਕਹੇ ਜਦ ਭੋਗ ਪੈ ਰਿਹੈ, ਫਿਰ ਟੇਕਣ ਜਾਂਦੇ ਮੱਥਾ।
ਕੀ ਕੰਧਾਂ ਵਿਚ ਕ੍ਰਾਂਤੀ ਆਉਣੀ, ਬਾਣੀ ਉਚਰੀ ਲਈ ਮਨੁੱਖਾਂ!
ਦਸ ਰੁਪਏ ਦਾ ਮੱਥਾ ਟੇਕ ਕੇ, ਮੰਗੀ ਜਾਈਏ ਲੱਖਾਂ।
ਤਾਹੀਉਂ ਤਾਂ ਇਸ ਜਗਤ ਦੀ, ਉਲਝੀ ਪਈ ਐ ਤਾਣੀ!
ਮਨ ਚਿੱਤ ਲਾ ਕੇ ਕੋਈ ਨੀ ਪੜ੍ਹਦਾ-ਸੁਣਦਾ ਬਾਬਾ ਤੇਰੀ ਬਾਣੀ।
ਏਸ ਜਨਮ ‘ਕੁਲਦੀਪ’ ਨੂੰ ਰਹੂ ਰੜਕਦੀ ਘਾਟ!
ਪ੍ਰਵਾਰ ਸਾਰਾ ਹੀ ਬੈਠ ਕੇ, ਸੁਣੂ ਕਦੋਂ ਸਹਿਜ ਪਾਠ।
- ਕੁਲਦੀਪ ਸਿੰਘ ‘ਜ਼ਖ਼ਮੀ’ ਬੁਢਲਾਡਾ, ਮਾਨਸਾ।
ਮੋਬਾਈਲ : 81462581844