
ਟੈਟ ਟੈਸਟ
ਕਿੰਨਾ ਚਾਅ ਸੀ ਜਦੋਂ ਮੈਂ ਬੀ. ਐੱਡ ਕੀਤੀ, ਸੋਚਦਾ ਸੀ ਬਣ ਕੇ ਮਾਸਟਰ ਸਕੂਲਾਂ ਵਿਚ ਪੜ੍ਹਾਵਾਂਗਾਂ ਮੈਂ।
ਚੰਗੀ ਤਨਖ਼ਾਹ ਤੇ ਉੱਚਾ ਮੇਰਾ ਹੋਊ ਰੁਤਬਾ, ਇੱਜ਼ਤ ਮਾਪਿਆਂ ਦੀ ਸਮਾਜ ਵਿਚ ਪੂਰੀ ਬਣਾਵਾਂਗਾ ਮੈਂ।
ਸਰਕਾਰੀ ਸਕੂਲਾਂ ਵਿਚ ਵੀ ਵਧੀਆ ਪੜ੍ਹਾਈ ਹੁੰਦੀ, ਕਰ ਕੇ ਲੋਕਾਂ ਤਾਈਂ ਇਹ ਸੱਚ ਵਿਖਾਵਾਂਗਾ ਮੈਂ।
ਲੈਂਦੀ ਹੋਊ ਜਿਹੜੀ ਬਰਾਬਰ ਦਾ ਸਕੇਲ ਮੇਰੇ, ਅਜਿਹੀ ਕੰਨਿਆਂ ਦੇ ਨਾਲ ਹੀ ਸ਼ਾਦੀ ਕਰਵਾਵਾਂਗਾ ਮੈਂ।
ਸੋਚਿਆ ਨਹੀਂ ਸੀ ਆਵੇਗਾ ਇਕ ਟੈਟ ਟੈਸਟ, ਜੀਹਨੂੰ ਪਾਸ ਕਰਦਾ ਓਵਰ ਏਜ ਹੋ ਜਾਵਾਂਗਾ ਮੈਂ।
-ਰਾਜਾ ਗਿੱਲ (ਚੜਿੱਕ), ਸੰਪਰਕ : 94654-11585