Poem: 230 ਕਿੱਲੋਮੀਟਰ ਵਿਚ ਨੇ ਪੰਜ ਲੱਗੇ ਟੋਲ ਪਲਾਜ਼ੇ ਨੇ, ਲੁੱਟ ਮਚਾਈ ਜਾਂਦੇ।
Poem In Punjabi: ਬਠਿੰਡਾ ਸ਼ਹਿਰ ਤੋਂ ਚੰਡੀਗੜ੍ਹ ਰਾਜਧਾਨੀ, ਜਾਣ ਵਾਸਤੇ ਲੋਕੀ ਘਬਰਾਈ ਜਾਂਦੇ।
230 ਕਿੱਲੋਮੀਟਰ ਵਿਚ ਨੇ ਪੰਜ ਲੱਗੇ ਟੋਲ ਪਲਾਜ਼ੇ ਨੇ, ਲੁੱਟ ਮਚਾਈ ਜਾਂਦੇ।
ਫ਼ਾਸਟ ਟੈਗ ਨਹੀਂ ਲੱਗੇ ਜਿਨ੍ਹਾਂ ਗੱਡੀਆਂ ’ਤੇ, ਕੋਲੋਂ ਦੁਗਣੇ ਰੇਟ ਲਗਾਈ ਜਾਂਦੇ।
ਗੱਡੀਆਂ ਖ਼੍ਰੀਦਣ ਵੇਲੇ ਰੋਡ ਟੈਕਸ ਭਰਦੇ, ਨਿੱਤ ਸੜਕਾਂ ਤੇ ਛਿੱਲ ਫਿਰ ਲਾਹੀ ਜਾਂਦੇ।
ਸਿਖਿਆ ਸੜਕਾਂ ਸਿਹਤ ਸਹੂਲਤਾਂ ਨੂੰ, ਲੀਡਰ ਠੇਕਿਆਂ ਉੱਤੇ ਚੜ੍ਹਾਈ ਜਾਂਦੇ।
ਪੈਟਰੋਲ-ਡੀਜ਼ਲ ਦੇ ਭਾਅ ਅਸਮਾਨ ਛੂੰਹਦੇ, ਬੱਸ ਕਿਰਾਏ ਵੀ ਅੱਜ ਵਧਾਈ ਜਾਂਦੇ।
ਅਜੇ ਤਕ ਨਾ ਕੋਈ ਬਦਲਾਅ ਆਇਆ, ਅੱਛੇ ਦਿਨ ਇਹ ਕਿਹੋ ਜਿਹੇ ਆਈ ਜਾਂਦੇ।
ਸਰਕਾਰਾਂ ਭੱਜ ਰਹੀਆਂ ਨੇ ਜ਼ਿੰਮੇਵਾਰੀਆਂ ਤੋਂ, ‘ਮਲਕੀਤ’ ਲੋਕਾਂ ਦੀ ਜੇਬ ਕਟਵਾਈ ਜਾਂਦੇ।
- ਮਲਕੀਤ ਸਿੰਘ ਗਿੱਲ ਭੱਠਲਾਂ, ਮੋਬਾ : 94174-90943