ਮਿਲੇ ਕੰਮ ਨਾ ਗ਼ਰੀਬ ਆਦਮੀ ਨੂੰ, ਹੋਏ ਪਏ ਨੇ ਮੰਦੜੇ ਹਾਲ ਬਾਬਾ।
ਮਿਲੇ ਕੰਮ ਨਾ ਗ਼ਰੀਬ ਆਦਮੀ ਨੂੰ, ਹੋਏ ਪਏ ਨੇ ਮੰਦੜੇ ਹਾਲ ਬਾਬਾ।
ਉੱਤੋਂ ਮਹਿੰਗਾਈ ਸਭ ਦਾ ਲੱਕ ਤੋੜੇ, ਵਿਗੜੀ ਪਈ ਲੋਕਾਂ ਦੀ ਚਾਲ ਬਾਬਾ।
ਘਰੋਂ ਸੌਦਾ ਲੈਣ ਜਾਈਏ ਜੇ ਹੱਟ ਉੱਤੇ, ਹੋਵੇ ਪੂਰਾ ਨਾ ਪੈਸਿਆਂ ਨਾਲ ਬਾਬਾ।
ਹੁਣ ਰੁੰਗੇ ਝੁੰਗੇ ਦੀ ਤਾਂ ਗੱਲ ਛੱਡ ਦੇ, ਲਾਲਾ ਸੌਦੇ ਨੂੰ ਬੈਠੇ ਸੰਭਾਲ ਬਾਬਾ।
ਨੋਟ ਝੋਲੇ ਵਿਚ, ਸੌਦਾ ਜੇਬ ਅੰਦਰ, ਕਿੱਥੋਂ ਪ੍ਰਾਹੁਣਿਆਂ, ਪ੍ਰੋਸਣਾ ਥਾਲ ਬਾਬਾ।
ਅੱਧਾ ਸੌਦਾ ਛੱਡ ਬੰਦਾ ਦੁਕਾਨ ਉੱਤੇ, ਫੇਰ ਸਹੀ ਦਾ ਰੱਖੇ ਖਿਆਲ ਬਾਬਾ।
ਦਿਹਾੜੀ ਤਿੰਨ ਸੌ, ਖ਼ਰਚਾ ਪੰਜ ਸੌ ਦਾ, ਟੁੱਟੇ ਸਿਰ ਤੇ ਬਣ ਕੇ ਕਾਲ ਬਾਬਾ।
ਦਾਮ ਵਧੇ ਨੀਂ, ਮਹਿੰਗਾਈ ਵਧੀ ਜਾਵੇ, ਬਣੂੰ ਕੀ? ਦਾ ਹੈ ਸਵਾਲ ਬਾਬਾ।
ਕਿੱਥੋਂ ਕਿੱਥੋਂ ਦੱਸ ਕਰੇ ਕਿਰਸ, ‘ਪੱਤੋ’ ਹੁਣ ਬਚਣਾ ਹੋਇਆ ਮੁਹਾਲ ਬਾਬਾ।
- ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ
ਮੋਬਾਈਲ : 94658-21417