
Poem : ਐਂਤਕੀ=ਪਰਾਲੀ ਨਹੀਂ ਜਲਾਉਣੀ, ਕਿਸਾਨ ਵੀਰੋਂ ਨਵੀਂ ਪਿਰਤ ਪਾਉਣੀ।
ਐਂਤਕੀ=ਪਰਾਲੀ ਨਹੀਂ ਜਲਾਉਣੀ,
ਕਿਸਾਨ ਵੀਰੋਂ ਨਵੀਂ ਪਿਰਤ ਪਾਉਣੀ।
ਸਰਕਾਰਾਂ ਦਾ ਆਪਾਂ ਨੂੰ ਸੱਭ ਹੈ ਪਤਾ,
ਦੇਣਾ ਨਹੀਂ ਤੁਹਾਨੂੰ ਕੋਈ ਪੈਸਾ ਟਕਾ।
ਵੋਟਾਂ ਵੇਲੇ ਵੱਡੀਆਂ ਗੱਲਾਂ ਨੇ ਕਰਦੇ,
ਜਿੱਤਣ ਮਗਰੋਂ ਨਹੀਂ ਆਉਂਦੇ ਡਰਦੇ।
ਅੱਗ ਲਾਉਣ ਦੇ ਬਹੁਤ ਨੇ ਨੁਕਸਾਨ,
ਤੁਹਾਨੂੰ ਇਸ ਦਾ ਹੈ ਪੂਰਾ ਗਿਆਨ।
ਪਰਾਲੀ ਨੂੰ ਖੇਤਾਂ ਵਿਚ ਦਿਉ ਵਾਹ,
ਵਾਤਾਵਰਣ ਬਚਾਉਣ ਦਾ ਇਕੋ ਰਾਹ।
ਬਹੁਤ ਪ੍ਰਦੂਸ਼ਿਤ ਹੋ ਚੁੱਕੀ ਹੁਣ ਹਵਾ,
ਲੁੱਟੀ ਜਾਣ ਡਾਕਟਰ ਵੇਚ ਵੇਚ ਦਵਾ।
ਮੁਸ਼ਕਲ ਹੋਇਆ ਪਿਆ ਸਾਹ ਲੈਣਾ,
ਭਰਾਵੋਂ ਹੱਲ ਤੁਹਾਨੂੰ ਹੀ ਕਢਣਾ ਪੈਣਾ।
ਪਰਾਲੀ ਨੂੰ ਵਾਹ ਕੇ ਖਾਦ ਬਣਾ ਲਉ,
ਧਰਤੀ ਮਾਂ ਨੂੰ ਬੰਜ਼ਰ ਹੋਣੋਂ ਬਚਾ ਲਉ।
ਸਮਝਦੇ ਹਾਂ ਤੁਹਾਡੀ ਵੀ ਹੈ ਮਜਬੂਰੀ,
ਪਰ ਸ਼ੁਧ ਹਵਾ ਜਿਉਂਣ ਲਈ ਜ਼ਰੂਰੀ।
-ਚਮਨਦੀਪ ਸ਼ਰਮਾ ਮਹਾਰਾਜਾ ਯਾਦਵਿੰਦਰਾ ਇਨਕਲੇਵ, ਨਾਭਾ ਰੋਡ, ਪਟਿਆਲਾ। 95010-33005