
ਪ੍ਰਦੇਸ਼ਾਂ ਵਿਚ ਵਸਦਿਆਂ ਪ੍ਰਦੇਸੀ ਪੁੱਤਾ ਵੇ ਫੇਰੀ ਛੇਤੀ ਵਤਨਾਂ ਨੂੰ ਪਾ...
ਮੇਰੇ ਪੁੱਤਾ ਜਿਥੇ ਵੀ ਤੂੰ ਰਹੇਂ
ਸਦਾ ਰਹੇ ਤੇਰੀ ਦੁਨੀਆਂ ਆਬਾਦ ਵੇ
ਬੇਵਸ ਲਾਚਾਰ ਬੁੱਢੇ ਮਾਂ ਬਾਪ ਦੀ
ਸੁਣ ਲੈ ਤੂੰ ਇਕੋ ਫ਼ਰਿਆਦ ਵੇ
ਤੇਰੀਆਂ ਮੈਂ ਤੱਕਾ ਨਿਤ ਰਾਹਾਂ
ਨਾ ਤੂੰ ਸਾਨੂੰ ਦੇਵੀਂ ਦਿਲ ਵਿਚ ਭੁਲਾ।
ਪ੍ਰਦੇਸਾਂ ਵਿਚ ਵਸਦਿਆ ਪ੍ਰਦੇਸੀਂ ਪੁੱਤਾ
ਵੇ ਫੇਰੀ ਛੇਤੀ ਵਤਨਾਂ ਨੂੰ ਪਾ...
ਸਾਡੀ ਉਮਰ ਵੀ ਤੈਨੂੰ ਲੱਗ ਜਾਵੇ
ਝੋਲੀ ਅੱਡ ਰੱਬ ਕੋਲੋਂ ਮੰਗਦੇ ਹਾਂ ਖ਼ੈਰ ਵੇ
ਤੱਤੀ ਵਾ ਨਾ ਲੱਗੇ ਕਿਤੇ ਮੇਰੇ ਲਾਲ ਨੂੰ
ਦਿੰਦੇ ਰਹਿੰਦੇ ਹਾਂ ਅਸੀਸਾਂ ਦੋਨੋਂ ਪਹਿਰ ਵੇ
ਸਾਡੀਆਂ ਅੱਖੀਆਂ ਦਾ ਤਾਰਾ ਸਾਡਾ ਤੂੰ ਏਂ ਸਹਾਰਾ
ਵੇ ਘਰ ਮੁੜ ਆ ਐਵੇਂ ਦੇਰ ਨਾ ਤੂੰ ਲਾ।
ਪ੍ਰਦੇਸ਼ਾਂ ਵਿਚ ਵਸਦਿਆਂ ਪ੍ਰਦੇਸੀ ਪੁੱਤਾ
ਵੇ ਫੇਰੀ ਛੇਤੀ ਵਤਨਾਂ ਨੂੰ ਪਾ....
ਕੀ ਕਰਨੀ ਕਮਾਈ ਐਹੋ ਜਿਹੀ ਜਿਹੜੀ
ਅਪਣਿਆ ਤੋਂ ਅਪਣਿਆ ਨੂੰ ਲੈਂਦੀ ਖੋਹ ਵੇ
ਬੁੱਢੇ ਮਾਂ-ਬਾਪ ਭੁੱਲ ਗਏ ਤੈਨੂੰ ਲਗਦਾ ਏ
ਸਾਥੋ ਵੱਧ ਡਾਲਰਾਂ ਨਾਲ ਪਿਆ ਮੋਹ ਵੇ
ਜਿਥੇ ਸਿਖਿਆ ਬੋਲਣੀ ਪੰਜਾਬੀ
ਨਾ ਵੇ ਬਲਤੇਜ ਸੋਹਣੇ ਪੰਜਾਬ ਨੂੰ ਭੁਲਾ।
ਪ੍ਰਦੇਸ਼ਾਂ ਵਿਚ ਵਸਦਿਆਂ ਪ੍ਰਦੇਸੀ ਪੁੱਤਾ
ਵੇ ਫੇਰੀ ਛੇਤੀ ਵਤਨਾਂ ਨੂੰ ਪਾ...
ਧੰਨ ਦੌਲਤ ਦਾ ਬੜਾ ਮਾਣ ਲਿਆ ਸੁੱਖ ਏ ਬਥੇਰਾ
ਦਿਲ ਵਿਚ ਹੁਣ ਤਾਂ ਇਕੋ ਇਕ ਭੁੱਖ ਵੇ
ਬੱਸ ਹੁਣ ਤੇ ਜਾਂਦੀ ਵਾਰ ਦਾ ਅਖ਼ੀਰੀ
ਸੰਧੂ ਤੇਰਾ ਦੇਖਣਾ ਲੋਚਦੇ ਹਾਂ ਮੁੱਖ ਵੇ
ਮਾੜੀ ਨਹੀਂ ਕਹਿੰਦੀ ਮੈਂ ਕੈਨੇਡਾ ਤੇਰੀ
ਜੀਹਨੇ ਪੰਜਾਬ ਦੇ ਪੁੱਤਾਂ ਦਾ ਜੀਵਨ ਦਿਤਾ ਸਵਰਗ ਬਣਾ
ਪ੍ਰਦੇਸ਼ਾਂ ਵਿਚ ਵਸਦਿਆਂ ਪ੍ਰਦੇਸੀ ਪੁੱਤਾ
ਵੇ ਫੇਰੀ ਛੇਤੀ ਵਤਨਾਂ ਨੂੰ ਪਾ.....।
-ਬਲਤੇਜ ਸੰਧੂ ਬੁਰਜ, ਪਿੰਡ ਬੁਰਜ ਲੱਧਾ ਬਠਿੰਡਾ।
9465818158