
ਇਹ ਦੁਨੀਆਂ ਹੈ ਰੰਗ ਬਰੰਗੀ, ਕਿਸ ਦੇ ਨਾਲ ਇਕਰਾਰ ਕਰੀਏ
ਕਿਸ ਕਿਸ ’ਤੇ ਐਤਬਾਰ ਕਰੀਏ,
ਕਿਸ ਦੇ ਅੱਗੇ ਇਜ਼ਹਾਰ ਕਰੀਏ।
ਇਹ ਦੁਨੀਆਂ ਹੈ ਰੰਗ ਬਰੰਗੀ,
ਕਿਸ ਦੇ ਨਾਲ ਇਕਰਾਰ ਕਰੀਏ।
ਇਥੇ ਗਰੁੱਪ ਬੰਦੀ ਦੇ ਰੌਲੇ ਰੱਪੇ,
ਕਿਸ ਕਿਸ ਮੁੱਦੇ ਤੇ ਵਿਚਾਰ ਕਰੀਏ।
ਹਰ ਕੋਈ ਵਜਾਵੇ ਅਪਣੀ ਡਫ਼ਲੀ,
ਕਿਸ ਨੂੰ ਏਕੇ ਲਈ ਤਿਆਰ ਕਰੀਏ।
ਨਫ਼ਰਤ, ਨਾਰਾਜ਼ਗੀ ਦਾ ਬੋਲਬਾਲਾ,
ਕਿਵੇਂ ਇਹ ਸੋਚ ਦਰਕਿਨਾਰ ਕਰੀਏ।
ਨਵਦੀਪ ਸਮਝਾਉਂਦਾ ਥੱਕ ਗਿਆ ਏ,
ਕਿਸ ਕਿਸ ਨੂੰ ਖ਼ਬਰਦਾਰ ਕਰੀਏ।
- ਨਵਦੀਪ ਸਿੰਘ ਭਾਟੀਆ, ਖਰੜ ਜ਼ਿਲ੍ਹਾ ਮੋਹਾਲੀ।
ਮੋਬਾਈਲ : 98767-29056