
ਜ਼ਹਿਰ ਤਾਂ ਮਿੱਟੀ ਬਣ ਗਈ, ਸਾਰੇ ਪੰਜਾਬ ਦੀ,
ਜ਼ਹਿਰ ਤਾਂ ਮਿੱਟੀ ਬਣ ਗਈ, ਸਾਰੇ ਪੰਜਾਬ ਦੀ,
ਨਾ ਲੀਡਰ ਨਾ ਸਰਕਾਰ ਵੇਖਣ ਹਾਲਤ ਪੰਜਾਬ ਦੀ,
ਪਾਣੀ ਵੀ ਗੰਧਲਾ ਹੋਇਆ, ਕੋਈ ਨਾ ਹਿਸਾਬ ਜੀ,
ਸਾਫ਼ ਨਾ ਆਬੋ ਹਵਾ ਰਹੀ, ਏਥੇ ਕਿਹੋ ਜਿਹਾ ਰਾਜ ਜੀ,
ਖੇਤੀ ਦਾ ਮੰਜ਼ਰ ਕੋਈ ਨਾ, ਥੱਲੇ ਗਿਆ ਆਬ ਜੀ,
ਕੋਝੀਆਂ ਬਿਮਾਰੀਆਂ ਆਈਆਂ, ਥਾਂ-ਥਾਂ ਹਸਪਤਾਲ ਜੀ,
ਮਜ਼੍ਹਬਾਂ ਦਾ ਰੌਲਾ ਇਥੇ, ਸਿਆਸਤਾਂ ਦਾ ਰਾਜ ਜੀ,
ਕਰ ਲਉ ਉਪਰਾਲਾ ਕੋਈ, ਜੇਕਰ ਰਖਣਾ ਪੰਜਾਬ ਜੀ,
ਕਹੇ 'ਜਗਜੀਤ' ਜੀ, ਪਰਖੀ ਹਰ ਸਰਕਾਰ ਜੀ,
ਝੂਠਾਂ ਨਾਲ ਝੁਠੀ ਬਣਦੀ, ਪੰਜਾਬ ਸਰਕਾਰ ਜੀ।
-ਜਗਜੀਤ ਸਿੰਘ ਝੱਤਰਾ, ਸੰਪਰਕ : 98551-43537