ਰਲ ਮਿਲ ਕੇ ਲੜੋ ਪੈਨਸ਼ਨ ਦੀ ਲੜਾਈ, ਮੁਲਾਜ਼ਮ ਏਕਤਾ ਹੀ ਜਿੱਤ ਸਦਾ ਲਿਆਈ।
ਰਲ ਮਿਲ ਕੇ ਲੜੋ ਪੈਨਸ਼ਨ ਦੀ ਲੜਾਈ, ਮੁਲਾਜ਼ਮ ਏਕਤਾ ਹੀ ਜਿੱਤ ਸਦਾ ਲਿਆਈ।
ਅੱਡੋ ਅੱਡ ਧਰਨੇ ਜਿਉਂ ਜਿਉਂ ਲਾਈ ਜਾਨੈਂ, ਹਾਕਮ ਕੋਲੋਂ ਤਾਂ ਹੀ ਲਾਰੇ ਖਾਈ ਜਾਨੈਂ।
ਇਹ ਗੱਲ ਥੋਨੂੰ ਸਮਝ ਕਿਉਂ ਨਾ ਆਈ, ਰਲ ਮਿਲ ਕੇ ਲੜੋ ਪੈਨਸ਼ਨ ਦੀ ਲੜਾਈ।
ਮੁਲਾਜ਼ਮ ਧੜੇ ਜਦ ’ਕੱਠੇ ਹੋ ਜਾਵਣਗੇ, ਗੋਡੇ ਥੱਲੇ ਹਾਕਮ ਨੂੰ ਫਿਰ ਹੀ ਲਾਵਣਗੇ।
ਪੈਨਸ਼ਨ ਦੀ ਹੋਣੀ ਆ ਛੇਤੀ ਸੁਣਵਾਈ, ਰਲ ਮਿਲ ਕੇ ਲੜੋ ਪੈਨਸ਼ਨ ਦੀ ਲੜਾਈ।
ਸਾਰੇ ਪ੍ਰਧਾਨਾਂ ਨੂੰ ਇਹ ਹੈ ਅਰਜ਼ੋਈ, ਵੱਖ ਵੱਖ ਹੋ ਕੇ ਮੰਗ ਕਦੋਂ ਪੂਰੀ ਹੋਈ।
‘ਅਮਰ’ ਕਰੋ ਰੈਲੀਆਂ ’ਕੱਠੇ ਹੋ ਕੇ ਭਾਈ, ਰਲ ਮਿਲ ਕੇ ਲੜੋ ਪੈਨਸ਼ਨ ਦੀ ਲੜਾਈ।
ਮੁਲਾਜ਼ਮ ਏਕਤਾ ਹੀ ਜਿੱਤ ਸਦਾ ਲਿਆਈ।
- ਅਮਰਪ੍ਰੀਤ ਸਿੰਘ ਝੀਤਾ, ਮੈਥ ਮਾਸਟਰ, ਜਲੰਧਰ। ਮੋਬਾ : 97791-91447