ਹਿੱਕ ਮੇਰੀ ਨੂੰ ਪਾੜ ਕੇ ਫ਼ਸਲਾਂ ਬੀਜਣ, ਨਾ ਮੈਂ ਕਦੇ ਬੁਰਾ ਮਨਾਵਾਂ ਵੇ ਲੋਕੋ,
ਪੌਣ-ਪਾਣੀ ਜ਼ਹਿਰੀਲੇ ਹੋ ਗਏ, ਕੀਹਨੂੰ ਦਿਲ ਦਾ ਹਾਲ ਸੁਣਾਵਾਂ ਵੇ ਲੋਕੋ,
ਹਿੱਕ ਮੇਰੀ ਨੂੰ ਪਾੜ ਕੇ ਫ਼ਸਲਾਂ ਬੀਜਣ, ਨਾ ਮੈਂ ਕਦੇ ਬੁਰਾ ਮਨਾਵਾਂ ਵੇ ਲੋਕੋ,
ਪਰ ਜ਼ਹਿਰਾਂ ਬੀਜਣ ਗੱਲ ਨਹੀਂ ਫਬਦੀ, ਸੱਚ ਥੋਨੂੰ ਸਮਝਾਵਾਂ ਵੇ ਲੋਕੋ,
ਕਦੇ ਕਦੇ ਮੇਰਾ ਦਿਲ ਇਹ ਕਰਦਾ, ਮੈਂ ਵੀ ਲੋਕਾਂ ਵਰਗੀ ਹੋ ਜਾਵਾਂ ਵੇ ਲੋਕੋ,
ਪਰ ਮੈਂ ਮਾਂ ਧਰਤੀ, ਕਿੰਜ ਧੀਆਂ ਪੁਤਰਾਂ ਉਤੇ ਕਹਿਰ ਕਮਾਵਾਂ ਵੇ ਲੋਕੋ।
-ਜੀਤ ਹਰਜੀਤ, ਸੰਪਰਕ : 97816-77772