
ਪਰਦਾ ਉਠ ਗਿਆ ਹਰ ਖੇਡ ਉਤੋਂ, ਪਰਦੇ ਪਿੱਛੇ ਸੱਜਣ ਜੋ ਜੋ ਖੇਡਦਾ ਸੀ।
Poem In Punjabi: ਪਰਦਾ ਉਠ ਗਿਆ ਹਰ ਖੇਡ ਉਤੋਂ, ਪਰਦੇ ਪਿੱਛੇ ਸੱਜਣ ਜੋ ਜੋ ਖੇਡਦਾ ਸੀ।
ਇਹ ਦੇਖ ਕੇ ਦਿਲ ਨੂੰ ਠੇਸ ਲਗਦੀ, ਭੇਦ ਖੁੱਲ੍ਹਿਆ ਮੱਛਰੀ ਉਸ ਹੇੜਦਾ ਸੀ।
ਵਿਚ ਗਲੀਆਂ ਅੱਜ ਥੂ ਥੂ ਹੋ ਗਈ, ਜੋ ਭਾਗੀਦਾਰ ਬਣਦਾ ਹਰ ਭੇੜਦਾ ਸੀ।
ਜਦ ਦੇਖਿਆ ਮੈਂ ਸ਼ਾਂਤੀ ਵਿਚ ਬਹਿ ਕੇ, ਲੁੱਕ ਲੁੱਕ ਕੇ ਭਰਿੰਡਾਂ ਉਹ ਛੇੜਦਾ ਸੀ।
ਧੱਕੇ ਨਾਲ ਸ਼ਤੀਰੀਆਂ ਨੂੰ ਪਾਏ ਜੱਫੇ, ਸ਼ੇਖ਼ ਚਿੱਲੀ ਉਹ ਪਹਿਲੇ ਗੇੜ ਦਾ ਸੀ।
ਗੱਲੀਂ ਬਾਤੀਂ ਅਸਮਾਨ ਨੂੰ ਲਾ ਟਾਕੀ, ਬੁਤੇ ਨਾਲ ਉਹ ਵਕਤ ਨੂੰ ਰੇੜ੍ਹਦਾ ਸੀ।
ਵਫ਼ਾਦਾਰੀ ਦਾ ਕਦੇ ਨਾ ਮੁੱਲ ਪਾਇਆ, ਰਿਸ਼ਤਾ ਮੰਨਦਾ ਨਾ ਦਿਲੋਂ ਨੇੜ ਦਾ ਸੀ।
ਅਪਣਾ ਜਾਨ ਨਾ ਸੀਨੇ ਨਾਲ ਲਾਇਆ, ਦੇਖਦੇ ਹੀ ਬੂਹਾ ਉਹ ਭੇੜਦਾ ਸੀ।
- ਮਨਜੀਤ ਸਿੰਘ ਘੁੰਮਣ, ਮੋਬਾ : 97810-86688