
ਹੜਤਾਲ
ਭਾਵੇਂ ਹੜਤਾਲ ਦਾ ਅਸਰ ਹੈ ਬਹੁਤ ਹੋਇਆ, ਵਿਚ ਹੋਈਆਂ ਨੇ ਹੇਰਾ ਫੇਰੀਆਂ ਜੀ,
ਦੁੱਧ-ਪੁੱਤ ਦੀ ਕਿਸਾਨ ਨੇ ਸਹੁੰ ਖਾਂਦੇ, ਗੱਲਾਂ ਕਰ ਲਉ ਯਾਦ ਇਹ ਮੇਰੀਆਂ ਜੀ,
ਇਕ ਪਾਸੇ ਹੜਤਾਲ ਤੇ ਬੈਠ ਅੱਗੇ, ਕੀਤੀਆਂ ਗ਼ਲਤੀਆਂ ਆਪ ਬਥੇਰੀਆਂ ਜੀ,
ਦੁੱਧ ਤੜਕੇ ਘਰਾਂ ਵਿਚ ਪਾ ਆਉਂਦੇ, ਆ ਕੇ ਲੋਕਾਂ ਨੂੰ ਪਾਉਂਦੇ ਘੇਰੀਆਂ ਜੀ,
ਸਬਜ਼ੀ ਵਾਲੇ ਵੀ ਕਿਹੜਾ ਘੱਟ ਨਿਕਲੇ, ਸਬਜ਼ੀ ਦੇਣ ਵਿਚ, ਕਰੀਂ ਨਾ ਦੇਰੀਆਂ ਜੀ,
ਜਾ ਕੇ ਸਬਜ਼ੀ ਘਰ-ਘਰ ਦੇ ਆਉਂਦੇ, ਮੰਡੀ ਵਿਚ ਨਾ ਵਿਕੀਆਂ ਢੇਰੀਆਂ ਜੀ,
ਹੁਣ ਤਾਂ ਦੋਧੀ ਵੀ ਆਉਣੋਂ ਬੰਦ ਹੋਏ, ਗੱਲਾਂ ਕਰਦੀਆਂ ਬੁੱਢੀਆਂ ਠੇਰੀਆਂ ਜੀ,
ਵੱਡਸ਼ਪ ਤੇ ਵੀਡੀਉ ਬਹੁਤ ਆਈਆਂ, ਗੱਲਾਂ ਪਈਆਂ ਨਾ ਖ਼ਾਨ ਤੇਰੀਆਂ ਜੀ,
''ਸੰਧੂ'' ਕਿਸਾਨਾਂ ਦੀ ਗੱਲ ਘੱਟ ਹੋਈ, ਸੋਲਾਂ ਆਨੇ ਨੇ ਗੱਲਾਂ ਮੇਰੀਆਂ ਜੀ।
-ਹਰੀ ਸਿੰਘ 'ਸੰਧੂ' ਸੁਖਵਾਲਾ, ਸੰਪਰਕ : 98774-76161