
ਮੁਸ਼ਕਲਾਂ ਹਨ ਬਥੇਰੀਆਂ, ਬੰਦੇ ਨੇ ਆਪ ਸਹੇੜੀਆਂ |
ਮੁਸ਼ਕਲਾਂ ਹਨ ਬਥੇਰੀਆਂ,
ਬੰਦੇ ਨੇ ਆਪ ਸਹੇੜੀਆਂ |
ਸੁਰਾਖ਼ ਕੀਤੇ ਆਪ ਹੀ,
ਡੁਬਦੀਆਂ ਹੁਣ ਬੇੜੀਆਂ |
ਭਟਕਣ 'ਚ ਫਸਿਆ ਉਹ,
ਲਾਉਂਦਾ ਘੁੰਮਣ ਘੇਰੀਆਂ |
ਰੁੱਖਾਂ ਨੂੰ ਵਢਿਆ ਉਸ ਨੇ,
ਗਰਮ ਚਲੀਆਂ ਹਨੇਰੀਆਂ |
ਆਪੇ ਕਟਣੀਆਂ ਨੇ ਬੰਦਿਆ,
ਫ਼ਸਲਾਂ ਬੀਜੀਆਂ ਤੂੰ ਜਿਹੜੀਆਂ |
- ਨਵਦੀਪ ਸਿੰਘ ਭਾਟੀਆ (ਲੈਕ.) ਖਰੜ, ਮੋਹਾਲੀ |
ਮੋਬਾਈਲ : 9876729056