
ਘੋਰ ਚਿੰਤਾ ਵਿਚ ਕੇਂਦਰ ਨੇ ਹੋਰ ਪਾਇਆ ਖੇਤੀ ਬਾੜੀ ਵਿਚ ਘਾਟੇ ਤੋਂ ਦੁਖਿਆਂ ਨੂੰ,
ਘੋਰ ਚਿੰਤਾ ਵਿਚ ਕੇਂਦਰ ਨੇ ਹੋਰ ਪਾਇਆ ਖੇਤੀ ਬਾੜੀ ਵਿਚ ਘਾਟੇ ਤੋਂ ਦੁਖਿਆਂ ਨੂੰ,
ਸਿਰੜ ਪਰਖਣਾ ਮਿਹਨਤੀ ਕਿਰਤੀਆਂ ਦਾ ਮੁੱਢੋਂ ਆਦਤ ਹੈ ਹਾਕਮਾਂ ਰੁਖਿਆਂ ਨੂੰ,
ਝੰਡੇ ਲੈ-ਲੈ ਕੇ ਆਉਣਗੇ ਅਪਣੇ ਹੀ, ਮੂੰਹ ਲਾਇਉ ਨਾ ਵੋਟਾਂ ਦੇ ਭੁੱਖਿਆਂ ਨੂੰ,
ਵਗਦੀ ਗੰਗਾ ਵਿਚ ਧੋਣ ਲਈ ਹੱਥ ਵੇਖੋ ਹੇਜ ਪੰਥ ਦਾ ਜਾਗਿਆ 'ਸੁੱਖਿਆਂ' ਨੂੰ,
ਕਰਿਉ ਜ਼ਰਾ ਇਤਬਾਰ ਨਾ 'ਪੱਟੀਆਂ' ਦਾ ਪੜ੍ਹੀਆਂ 'ਚਾਣਕੀਆ ਨੀਤੀ' ਦੇ ਪਾਠ ਦੀਆਂ,
ਤਪਦੇ ਵੇਖ ਕੇ 'ਚੁੱਲ੍ਹੇ' ਸੰਘਰਸ਼ ਵਾਲੇ ਚੁੱਕੀ ਆਏ ਨੇ ਹਾਂਡੀਆਂ ਕਾਠ ਦੀਆਂ।
-ਤਰਲੋਚਨ ਸਿੰਘ 'ਦੁਪਾਲ ਪੁਰ', ਸੰਪਰਕ : 001-408-915-1268