
ਭੈੜਾ ਕਾਂਡ ਹਾਥਰਸ ਵਿਚ ਵਰਤਿਆ ਹੈ, ਸੈਂਕੜੇ ਲੋਕਾਂ ਦੀ ਗਈ ਹੈ ਜਾਨ ਵੀਰੋ।
ਭੈੜਾ ਕਾਂਡ ਹਾਥਰਸ ਵਿਚ ਵਰਤਿਆ ਹੈ,
ਸੈਂਕੜੇ ਲੋਕਾਂ ਦੀ ਗਈ ਹੈ ਜਾਨ ਵੀਰੋ।
ਅੱਸੀ ਹਜ਼ਾਰ ਦੀ ਥਾਂ ਢਾਈ ਲੱਖ ਲੋਕ ਹੋਏ ਇਕੱਠੇ,
ਸੁਣਿਐਂ ਸਤਿਸੰਗ ਸੀ ਉਥੇ ਮਹਾਨ ਵੀਰੋ।
ਕੀ ਭਾਣਾ ਵਰਤਣੈ ਕਿਸੇ ਨੂੰ ਨਹੀਂ ਸੀ ਭਿਣਕ ਕੋਈ,
ਸਤਿਸੰਗ ਬਦਲ ਗਿਆ ਵਿਚ ਸ਼ਮਸ਼ਾਨ ਵੀਰੋ।
ਪ੍ਰਵਚਨ ‘ਮਹਾਤਮਾ’ ਦੇ ਸੱਭ ਧਰੇ ਧਰਾਏ ਰਹਿ ’ਗੇ,
ਉਹ ਭੈੜੇ ਸਮੇਂ ਦਾ ਨਾ ਕਰ ਸਕਿਆ ਵਖਿਆਨ ਵੀਰੋ।
ਜਿਹੜਾ ਆਪ ਅਪਰਾਧੀ ਹੈ ਕੀ ਕਿਸੇ ਨੂੰ ਸਿੱਧੇ ਰਾਹ ਪਾਊ?
ਬਣ ਸਕਦਾ ਉਹ ਨਹੀਂ ਭਗਵਾਨ ਵੀਰੋ।
ਸਾਇੰਸ ਕਰੀ ਤਰੱਕੀ ਪਹੁੰਚੇ ਆਂ ਚੰਨ ਤਾਰਿਆਂ ’ਤੇ,
ਕਿਉਂ ਪਖੰਡੀਆਂ ਮਗਰ ਲੱਗ ਬਣ ਰਹੇ ਅਣਜਾਣ ਵੀਰੋ।
ਵਾਹਿਗੁਰੂ ਦਾ ਨਾਮ ਜਪੋ ਤੇ ਹੱਥਾਂ ਦੀ ਕਿਰਤ ਕਰ ਲਉ,
ਵਿਚ ਬਾਣੀ ਦੇ ਇਹੀ ਫ਼ੁਰਮਾਇਆ ਹੈ।
ਜੋ ਆਪੇ ਭਗਵਾਨ ਬਣੇ ਨਾ ਉਨ੍ਹਾਂ ਦੇ ਮੂੰਹ ਲੱਗੋ,
ਗੁਰੂ ਸਾਹਿਬਾਨ ਨੇ ਬਾਣੀ ਵਿਚ ਇਹੀ ਸਮਝਾਇਆ ਹੈ।
- ਜਸਵੀਰ ਸ਼ਰਮਾਂ ਦੱਦਾਹੂਰ, ਸ੍ਰੀ ਮੁਕਤਸਰ ਸਾਹਿਬ
ਮੋਬਾਈਲ : 95691-49556