
Poem: ਅੱਗ ਲਾਉਣੇ ਕਈ ਡੱਬੂ ਕੁੱਤੇ, ਅੱਗ ਲਾ ਕੰਧੀਂ ਚੜ੍ਹਦੇ ਲੋਕ।
Poem in punjabi: ਅੱਗ ਲਾਉਣੇ ਕਈ ਡੱਬੂ ਕੁੱਤੇ, ਅੱਗ ਲਾ ਕੰਧੀਂ ਚੜ੍ਹਦੇ ਲੋਕ।
ਬੇਈਮਾਨੀਆਂ ਕਰਦੇ ਲੋਕ, ਫਿਰ ਵੀ ਸੱਚੇ ਬਣਦੇ ਲੋਕ।
ਅੱਗ ਲਾਉਣੇ ਕਈ ਡੱਬੂ ਕੁੱਤੇ, ਅੱਗ ਲਾ ਕੰਧੀਂ ਚੜ੍ਹਦੇ ਲੋਕ।
ਭੈੜੀ ਨਸਲ ਕਮੀਨੇ ਬੰਦੇ, ਕੰਮ ਕਮੀਨੇ ਕਰਦੇ ਲੋਕ।
ਦਿਲ ਅੰਦਰੋਂ ਹਨ ਮੱਚੀ ਜਾਂਦੇੇ, ਇਕ ਪਲ ਵੀ ਨਾ ਠਰਦੇ ਲੋਕ।
ਕਾਵਾਂ ਰੌਲੀ ਪਾਈ ਜਾਂਦੇ, ਕਾਂ-ਕਾਂ ਰਹਿੰਦੇ ਕਰਦੇ ਲੋਕ।
ਕਮਲੇ ਕਮਲ ਕੁਦਾਈ ਜਾਂਦੇੇ, ਰੱਖ ਨਹੀਂ ਸਕਦੇ ਪਰਦੇ ਲੋਕ।
ਪੀ-ਪੀ ਕੇ ਨਫ਼ਰਤ ਦੇ ਪਿਆਲੇ, ਇਸੇ ਅੱਗ ਵਿਚ ਸੜਦੇ ਲੋਕ।
ਹੋਰਾਂ ਦਾ ਨੁਕਸਾਨ ਕਰਨ ਲਈ, ਅਪਣੇ ਨੱਕ ਰਗੜਦੇ ਲੋਕ।
ਗੰਦੇ ਗੰਦਗੀਆਂ ਵਿਚ ਪਣਪੇ, ਇਹ ਮਲ੍ਹੱਪ ਕਿਸਮ ਦੇ ਲੋਕ।
ਕੀ ਕਰੀਏ ਹੁਣ ਦੱਸ ਬਹੋਨੇ, ਇਹ ਨਹੀਂ ਕਦੇ ਸੁਧਰਦੇ ਲੋਕ।
- ਓਮਕਾਰ ਸੂਦ ਬਹੋਨਾ, ਮੋਬਾਈਲ : 96540-36080