
ਕਤਲ ਕਿਸੇ ਤੇ ਕੋਈ, ‘ਲੱਡੂ’ ਵੰਡ ਰਿਹੈ, ਕੋਈ ਘਰੋਂ ਕੱਢ ਕੌਮ ਸਾਰੀ, ਮੁਕਾਉਣ ਨੂੰ ਕਹਿ ਰਿਹੈ।
ਕਤਲ ਕਿਸੇ ਤੇ ਕੋਈ, ‘ਲੱਡੂ’ ਵੰਡ ਰਿਹੈ,
ਕੋਈ ਘਰੋਂ ਕੱਢ ਕੌਮ ਸਾਰੀ, ਮੁਕਾਉਣ ਨੂੰ ਕਹਿ ਰਿਹੈ।
ਕੋਈ ਧਰਮ ਨੂੰ ‘ਗ਼ੁਲਾਮ’ ਦੱਸ, ਸਿਰ ਮੰਗ ਰਿਹੈ,
ਕੋਈ ਧਰਮ ਨੂੰ ਖ਼ਤਰੇ ’ਚ ਆਖ, ਨਫ਼ਰਤ ਭਰ ਰਿਹੈ।
ਡੇਰਿਆਂ ’ਚੋਂ ‘ਰਾਜਾ’, ਵੋਟਾਂ ਕੱਠੀਆਂ ਕਰ ਰਿਹੈ,
‘ਗੋਲਕ’ ਦੀ ਪ੍ਰਧਾਨੀ ਲਈ, ਨਵਾਂ ਰੌਲਾ ਪੈ ਰਿਹੈ।
ਨਾੜ ਨੂੰ ਲਗਾ ਕੇ ਅੱਗ, ਸੜਕ ਜਾਮ ਕਰ ਰਿਹੈ,
ਸਰਕਾਰਾਂ ਨੂੰ ਦੇ ਸਕੂਨ, ਲੋਕਾਈ ਤੰਗ ਕਰ ਰਿਹੈ।
ਨੌਜਵਾਨੀ ਨੂੰ ਤਾਂ ਚਿੱਟਾ, ਸਿਵਿਆਂ ਨੂੰ ਤੋਰ ਰਿਹੈ,
ਤੂੰ ਮਹੀਨੇ ਦੇ ਹਜ਼ਾਰ, ਮੁਫ਼ਤ ਬਿਜਲੀ ਨੂੰ ਰੋ ਰਿਹੈ।
ਸਿਹਤ, ਸਿਖਿਆ ਤੇ ਰੁਜ਼ਗਾਰ, ਮੰਗ ਕੈਣ ਰਿਹੈ,
‘ਸੋਨੀ’ ਧਰਮ ਹੀ ਮੁੱਦਾ ਹੈ ਹੁਣ, ਦੇਸ਼ ਬਦਲ ਰਿਹੈ!
- ਅਸ਼ੋਕ ਸੋਨੀ, ਫ਼ਾਜ਼ਿਲਕਾ। ਮੋਬਾ : 9872705078