ਤੇਰੀ ਮੇਰੀ ਇੰਜ ਨਹੀਂ ਬਣਨੀ, ਤੂੰ ਦੌਰਿਆਂ ’ਤੇ ਮੈਂ ਧਰਨਿਆਂ ’ਤੇ। ਮੈਂ ਸਭਨੂੰ ਭਾਈ ਮੀਤ ਸਮਝਾਂ, ਤੈਨੂੰ ਰੋਸ ਕੇਸਰੀ ਪਰਨਿਆਂ ’ਤੇ।
ਤੇਰੀ ਮੇਰੀ ਇੰਜ ਨਹੀਂ ਬਣਨੀ, ਤੂੰ ਦੌਰਿਆਂ ’ਤੇ ਮੈਂ ਧਰਨਿਆਂ ’ਤੇ।
ਮੈਂ ਸਭਨੂੰ ਭਾਈ ਮੀਤ ਸਮਝਾਂ, ਤੈਨੂੰ ਰੋਸ ਕੇਸਰੀ ਪਰਨਿਆਂ ’ਤੇ।
ਮੈਂ ਰੁੱਖੀ ਮਿੱਸੀ ਖਾ ਸ਼ੁਕਰ ਕਰਾਂ, ਤੂੰ ਆਦੀ ਹੈਂ ਪਕਵਾਨਾਂ ਦਾ।
ਮੈਂ ਬੇਫ਼ਿਕਰ ਇਕੱਲਾ ਤੁਰਦਾ ਹਾਂ, ਤੈਨੂੰ ਪਹਿਰਾ ਹੈ ਭਲਵਾਨਾਂ ਦਾ।
ਮੇਰੀ ਉੱਚਿਆਂ ਦੇ ਸੰਗ ਯਾਰੀ ਨਾ, ਪਰ ਨੀਵਿਆਂ ਨਾਲ ਪਿਆਰ ਬੜਾ।
ਤੂੰ ਪੂੰਜੀਪਤੀਆਂ ਨਾਲ ਬਹਿੰਦਾ ਏਂ, ਅਰਬਾਂ ਦਾ ਕਰਦੈਂ ਕੋਈ ਵਪਾਰ ਬੜਾ।
ਤੂੰ ਮਖ਼ਮਲ ਨਿੱਤ ਹੰਢਾਉਨਾ ਏਂ, ਮੇਰੇ ਕੁੜਤੇ ਉੱਤੇ ਟਾਕੀਆਂ ਨੇ।
ਮੈਨੂੰ ਵੇਖ ਲੋਕੀਂ ਪਾਸਾ ਵੱਟ ਲੈਂਦੇ, ਤੇਰੀ ਲਈ ਸਜਦੀਆਂ ਝਾਕੀਆਂ ਨੇ। 
ਭਾਵੇਂ ਗ਼ਰੀਬੀ ਦੀ ਇਸ ਅੱਗ ਵਿਚ, ਨਿੱਤ ਹੀ ਅੜਿਆ ਮਚਣਾ ਹੈ।
ਦੀਪ ਹੌਂਸਲਾ ਕਦੇ ਨਹੀਂ ਛੱਡਣਾ, ਬਸ ਜ਼ਮੀਰ ਜਿਉਂਦਾ ਰਖਣਾ ਹੈ।
- ਅਮਨਦੀਪ ਕੌਰ ਹਾਕਮ ਸਿੰਘ ਵਾਲਾ, ਬਠਿੰਡਾ 
ਮੋਬਾ : 98776-54596
                    
                