
ਕਿਸਾਨ ਮੇਰੇ ਦੇਸ਼ ਦਾ ਮਹਾਨ ਹੈ ਯਾਰੋ
Poem: ਕਿਸਾਨ ਮੇਰੇ ਦੇਸ਼ ਦਾ ਮਹਾਨ ਹੈ ਯਾਰੋ
ਇਸ ਦੀ ਮਿਹਨਤ ਤੇ ਸਾਨੂੰ ਮਾਣ ਹੈ ਯਾਰੋ
ਦਿਨ ਰਾਤ ਇਹ ਮਿਹਨਤ ਕਰ ਕੇ ,
ਭਰਦੈ ਅੰਨ ਭੰਡਾਰ ਇਹ ਯਾਰੋ
ਗਰਮੀ, ਸਰਦੀ, ਧੁੱਪਾਂ ਛਾਵਾਂ ਦੀ,
ਕਰਦਾ ਨਹੀਂ ਪ੍ਰਵਾਹ ਇਹ ਯਾਰੋ
ਮਿਹਨਤ ਦਾ ਮੁਲ ਮਿਲੇ ਨਾ ਇਸ ਨੂੰ,
ਕੰਮ ਕਰੇ ਦਿਨ ਰਾਤ ਇਹ ਯਾਰੋ
ਰੱਬ ਦੀ ਰਜ਼ਾ ਵਿਚ ਰਾਜ਼ੀ ਰਹਿੰਦਾ,
ਸਾਡਾ ਇਹ ਕਿਸਾਨ ਹੈ ਯਾਰੋ
ਹੱਕਾਂ ਦੀ ਜਦੋਂ ਗੱਲ ਇਹ ਕਰਦੈ,
ਸਰਕਾਰਾਂ ਜਾਣ ਘਬਰਾ ਓਏ ਯਾਰੋ
ਫ਼ਸਲਾਂ ਦਾ ਸਹੀ ਮੁਲ ਨਹੀਂ ਮਿਲਦਾ,
ਰਿਹੈ ਔਖਾ ਵਕਤ ਲੰਘਾ ਇਹ ਯਾਰੋ
ਸਰਕਾਰਾਂ ਤੋਂ ਹੱਕ ਲੈਣ ਦੀ ਖ਼ਾਤਰ,
ਇਕੱਠੇ ਹੋਏ ਕਿਸਾਨ ਨੇ ਯਾਰੋ
ਅੰਨਦਾਤਾ ਜਿਸ ਨੂੰ ਆਖਣ ਸਾਰੇ,
ਖੁਡਾਲ ਕਹੇ ਇਹ ਕਿਸਾਨ ਹੈ ਯਾਰੋ
-ਗੁਰਤੇਜ ਸਿੰਘ ਖੁਡਾਲ, ਭਾਗੂ ਰੋਡ, ਬਠਿੰਡਾ!
9464129118