
ਛੱਡ ਚੱਲੇ ਹਾਂ ਤੇਰਾ ਸ਼ਹਿਰ ਕੁੜੇ
ਛੱਡ ਚੱਲੇ ਹਾਂ ਤੇਰਾ ਸ਼ਹਿਰ ਕੁੜੇ
ਜਿੱਥੇ ਸਮਝਣ ਸਾਨੂੰ ਲੋਕੀ ਗੈਰ ਕੁੜੇ
ਅਸੀਂ ਦਿਲੋਂ ਪਿਆਰ ਬਥੇਰਾ ਕਰਦੇ ਸੀ
ਨਹੀਂ ਕਰ ਸਕਦੇ ਤੇਰੇ ਨਾਲ ਵੈਰ ਕੁੜੇ
ਏਸੇ ਹੀ ਕਰ ਕੇ ਅੜੀਏ ਨੀ
ਅਸੀਂ ਛੱਡ ਚੱਲੇ ਹਾਂ ਤੇਰਾ ਸ਼ਹਿਰ ਕੁੜੇ
ਸ਼ਹਿਰ ਤੇਰੇ ਦੀਆਂ ਹੋਈਆ ਗਰਮ ਹਵਾਵਾਂ ਨੀ
ਪਹਿਲਾਂ ਵਾਂਗ ਨਾ ਅਸਰ ਰਿਹਾ ਵਿਚ ਦੁਆਵਾਂ ਨੀ
ਮੋਹ ਜਿਹਾ ਆਉਣੋਂ ਹਟ ਗਿਆ ਏ ਉਨ੍ਹਾਂ ਥਾਵਾਂ ਦਾ
ਓਪਰੀਆਂ ਓਪਰੀਆਂ ਲਗਦੀਆ ਹੁਣ ਛਾਵਾਂ ਨੀ
ਤੇਰੇ ਬਿਨ ਜੀਣਾ ਔਖਾ ਏ ਦੇ ਜਾਹ ਜ਼ਹਿਰ ਕੁੜੇ
ਏਸੇ ਹੀ ਕਰ ਕੇ ਅੜੀਏ ਨੀ
ਅਸੀਂ ਛੱਡ ਚੱਲੇ ਹਾ ਤੇਰਾ ਸ਼ਹਿਰ ਕੁੜੇ।
ਸਾਥੋਂ ਦੂਰੀ ਪਾਉਣ ਲੱਗੇ ਸਾਡੇ ਅਪਣੇ ਨਾ ਹੁਣ ਸਾਡੇ ਮਿੱਤ ਕੁੜੇ
ਬੁਝਿਆ ਬੁਝਿਆ ਜਿਹਾ ਰਹਿੰਦਾ ਹਾਂ ਨਾ ਲਗਦਾ ਚਿੱਤ ਕੁੜੇ
ਦੀਦਾਰ ਤੇਰੇ ਸੁਪਨੇ ਦੇ ਵਿਚ 'ਸੰਧੂ ਬਲਤੇਜ' ਹੁਣ ਕਰ ਲੈਂਦਾ ਏ
ਦਿਲ 'ਚ ਤੂੰ ਨਾ ਨਿਕਲੇ ਨੀ ਕੋਈ ਅਵੱਲੀ ਜਿਹੀ ਰਹਿੰਦੀ ਖਿੱਚ ਕੁੜੇ
ਕੁੱਝ ਦਿਨਾਂ ਦਾ ਬੁਰਜ ਵਾਲਾ ਮਹਿਮਾਨ ਨੀ ਜਿੰਦੇ
ਨਬਜ਼ ਜਾਣੀ ਏ ਠਹਿਰ ਕੁੜੇ
ਏਸੇ ਹੀ ਕਰ ਕੇ ਅੜੀਏ ਨੀ
ਅਸੀਂ ਛੱਡ ਚੱਲੇ ਹਾ ਤੇਰਾ ਸ਼ਹਿਰ ਕੁੜੇ।
-ਬਲਤੇਜ ਸੰਧੂ ਬੁਰਜ, ਸੰਪਰਕ : 94658-18158