ਕਹਿੰਦੇ ਪਾਣੀ ਦਾ ਕੋਈ ਰੰਗ ਨਹੀਂ ਹੁੰਦਾ, ਅੱਜ ਪਾਣੀ ਰੰਗ ਦਿਖਾ ਰਿਹੈ।
Poem: ਕਹਿੰਦੇ ਪਾਣੀ ਦਾ ਕੋਈ ਰੰਗ ਨਹੀਂ ਹੁੰਦਾ, ਅੱਜ ਪਾਣੀ ਰੰਗ ਦਿਖਾ ਰਿਹੈ।
ਇਸ ਨੂੰ ਖੋਹ ਕੇ ਕਿੱਥੇ ਹਾਂ ਅਸੀਂ, ਇਹ ਸਾਡਾ ਨੰਗ ਦਿਖਾ ਰਿਹੈ।
ਇਸ ਦੇ ਅੱਗੇ ਕੋਠੀਆਂ ਕਾਰਾਂ, ਸੱਭ ਕੁੱਝ ਯਾਰੋ ਫਿੱਕਾ ਹੈ।
ਇਸ ਦੇ ਮੂਹਰੇ ਅਡਾਨੀ ਅੰਬਾਨੀ, ਹਰ ਕੋਈ ਯਾਰੋ ਗਿੱਠਾ ਹੈ।
ਅਕਲਾਂ ਬਿਨਾਂ ਖੂਹ ਖ਼ਾਲੀ ‘ਸੁਰਿੰਦਰ’, ਕੋਈ ਨਾ ਅਕਲ ਸਿਖਾ ਰਿਹੈ।
ਕਹਿੰਦੇ ਪਾਣੀ ਦਾ ਕੋਈ ਰੰਗ ਨਹੀਂ ਹੁੰਦਾ, ਅੱਜ ਪਾਣੀ ਰੰਗ ਦਿਖਾ ਰਿਹੈ।
ਇਸ ਨੂੰ ਖੋਹ ਕੇ ਕਿੱਥੇ ਹਾਂ ਅਸੀਂ, ਇਹ ਸਾਡਾ ਨੰਗ ਦਿਖਾ ਰਿਹੈ।
- ਸੁਰਿੰਦਰ ‘ਮਾਣੂੰਕੇ ਗਿੱਲ’, ਮੋਬਾਈਲ : 88723-21000