
ਬੜੇ ਰੋਹਬ ਨਾਲ ਪਟਰੌਲ ਨੂੰ ਕਹੇ ਡੀਜ਼ਲ, ਮੇਰੀ ਗੱਲ ਸੁਣ ਤੂੰ ਕੰਨ ਖੋਲ੍ਹ ਬੇਲੀ।
ਬੜੇ ਰੋਹਬ ਨਾਲ ਪਟਰੌਲ ਨੂੰ ਕਹੇ ਡੀਜ਼ਲ, ਮੇਰੀ ਗੱਲ ਸੁਣ ਤੂੰ ਕੰਨ ਖੋਲ੍ਹ ਬੇਲੀ।
ਗੁੱਝੀ ਲੜਾਈ ਮੈਂ ਤੇਰੇ ਨਾਲ ਰਿਹਾ ਲੜਦਾ, ਪਰ ਮੇਰੀ ਪੱਤ ਤੂੰ ਦਿਤੀ ਸੀ ਰੋਲ ਬੇਲੀ।
ਬਹੁਤ ਦੇਰ ਤੋਂ ਲੋਕ ਮੈਨੂੰ ਨਿੰਦਦੇ ਰਹੇ, ਤੈਨੂੰ ਬਣਾਇਆ ਸੀ ਬਹੁਤ ਹੀ ਸੋਹਲ ਬੇਲੀ।
ਆਖ਼ਰ ਤੈਨੂੰ ਮੈਂ ਐਸੀ ਸ਼ਿਕਸਤ ਦਿਤੀ, ਜਦੋਂ ਵਧ ਗਿਆ ਮੇਰਾ ਹੁਣ ਮੋਲ ਬੇਲੀ।
ਕਾਮਯਾਬੀ ਸਰਕਾਰ ਦੀ ਹੋਈ ਉਜਾਗਰ, ਜਿਹੜੀ ਧਾਰੀ ਸੀ ਇਸ ਨੇ ਬਹੁਤ ਚਿਰ ਤੋਂ,
ਦੱਦਾਹੂਰੀਆ ਮੇਰੀ ਲਲਕਾਰ ਤੈਨੂੰ, ਘੋਲ ਕਰਨੈਂ ਜੇ ਮੈਦਾਨ ਚ ਆ ਫਿਰ ਤੋਂ।
ਜਸਵੀਰ ਸ਼ਰਮਾ ਦੱਦਾਹੂਰ, ਮੋਬਾਈਲ : 95691-49556