
ਗੁਰੂਆਂ ਦੀ ਧਰਤੀ ਏ , ਜਿੱਥੇ ਵਹਿੰਦੇ ਪੰਜ ਦਰਿਆ । ਰੱਬੀ ਬਾਣੀ ਆਈ ਏ, ਚਲ ਮਰਦਾਨਿਆ ਰਬਾਬ ਵਜਾ।
ਗੁਰੂਆਂ ਦੀ ਧਰਤੀ ਏ , ਜਿੱਥੇ ਵਹਿੰਦੇ ਪੰਜ ਦਰਿਆ ।
ਰੱਬੀ ਬਾਣੀ ਆਈ ਏ, ਚਲ ਮਰਦਾਨਿਆ ਰਬਾਬ ਵਜਾ।
ਕਢ ਦੇ ਮਨਾਂ ’ਚੋਂ ਦੁਸ਼ਮਣੀ, ਚਲ ਘੁੱਟ ਕੇ ਜੱਫੀਆਂ ਪਾ।
ਕੋਈ ਅੱਲ੍ਹਾ ਆਖੇ ਰੱਬ ਨੂੰ, ਕੋਈ ਠੱਗੀ ਜਾਂਦਾ ਸਭ ਨੂੰ।
ਪਾ ਚਿੱਟੇ ਵਸਤਰ ਘੁੰਮਦੇ, ਲੋਕ ਪੈਰ ਇਨ੍ਹਾਂ ਦੇ ਚੁੰਮਦੇ।
ਇਹ ਭੇਡ ਚਾਲ ਹੀ ਹੋ ਗਈ ਏ, ਜ਼ਮੀਰ ਤਾਂ ਸਾਡੀ ਸੌਂ ਗਈ ਏ।
ਜੇ ਪਾਰ ਤੂੰ ਖ਼ੁਦ ਨੂੰ ਲਾਉਣਾ ਏ, ਫਿਰ ਰੱਬ ਨੂੰ ਪਊ ਧਿਆਉਣਾ ਏ।
ਸੰਧੂ ਠੱਗਾਂ ਤੋਂ ਰਹਿਣਾ ਦੂਰ ਏ, ਗੱਲ ਸੱਚੀ ਚੁਭੂ ਜ਼ਰੂਰ ਏ।
- ਪਰਮਜੀਤ ਸੰਧੂ ਥੇਹ ਤਿੱਖਾ, ਗੁਰਦਾਸਪੁਰ। ਮੋਬਾ : 94644-27651