
Poem: ਬਣ ਗਈ ‘ਸਿਟ’ ਤੇ ਪੇਸ਼ ਚਲਾਨ ਹੋਇਆ।
Poem: Indecent politics!: ਵਰ੍ਹੇ ਬੀਤ ਗਏ ਖ਼ਬਰਾਂ ਇਹ ਸੁਣਦਿਆਂ ਨੂੰ,
ਬਣ ਗਈ ‘ਸਿਟ’ ਤੇ ਪੇਸ਼ ਚਲਾਨ ਹੋਇਆ।
‘ਗੁਨਾਹਗਾਰ’ ਹਨ ਕੌਣ ਇਹ ਜੱਗ ਜਾਣੇ,
ਨਿਆਂ-ਪ੍ਰਬੰਧ ਹੀ ਲੱਗੇ ਅਣਜਾਣ ਹੋਇਆ।
‘ਸਿਸਟਮ’ ਅਤੇ ‘ਸਟੇਟ’ ਬਦਨੀਤ ਹੋ ਗਏ,
ਜਾਣ ਬੁੱਝ ਕੇ ਪਾਇਆ ਘਮਸਾਣ ਹੋਇਆ।
ਕਿਉਂ ਨਾ ਲੋਕਾਂ ਨੂੰ ਗੁੱਸਾ ਫਿਰ ਚੜ੍ਹੇ ਯਾਰੋ,
ਜਦੋਂ ਕੀਤੇ ‘ਵਿਸ਼ਵਾਸ’ ਦਾ ਘਾਣ ਹੋਇਆ।
ਉੱਥੇ ‘ਅਰਥ’ ਦਾ ਰਹਿਣਾ ‘ਅਨਰਥ’ ਹੁੰਦਾ,
‘ਬੌਣੇ’ ਬੈਠਣ ਜਦ ਵੱਡੀਆਂ ਪਦਵੀਆਂ ’ਤੇ।
ਹੋਇਆ ਹਸ਼ਰ ਕੀ ਪਹਿਲਿਆਂ ਹਾਕਮਾਂ ਦਾ,
ਸਿਆਸਤ ਕਰੀ ਹੈ ਜਿਨ੍ਹਾਂ ਬੇਅਦਬੀਆਂ ’ਤੇ।
-ਤਰਲੋਚਨ ਸਿੰਘ ‘ਦੁਪਾਲ ਪੁਰ’, ਫ਼ੋਨ ਨੰ : 001-408-915-1268