
ਲੋਕਤੰਤਰ ਦਾ ਘਾਣ ਹੋ ਗਿਆ, ਭਾਰੂ ਹੋਈ ਸਿਆਸਤ,
ਲੋਕਤੰਤਰ ਦਾ ਘਾਣ ਹੋ ਗਿਆ, ਭਾਰੂ ਹੋਈ ਸਿਆਸਤ,
ਹਰ ਵਿਧਾਇਕ ਜਿੱਤ ਕੇ ਸਮਝੇ, ਅਪਣੀ ਹੀ ਰਿਆਸਤ,
ਕੋਈ ਨਾ ਸੁਣਦਾ ਲੋਕਾਂ ਦੀ ਫ਼ਰਿਆਦ, ਖ਼ਸਤਾ ਹੋਏ ਹਾਲਤ,
ਕਾਨੂੰਨ ਵੀ ਮਜਬੂਰ ਹੋ ਗਿਆ, ਲੋਕੀ ਪਾਉਣ ਲਾਹਨਤ,
ਅਪਣਾ ਹੱਕ ਤਾਂ ਮੰਗਣਾ ਪੈਣੈ, ਚਾਹੇ ਲੋਕ ਆਖਣ ਬਾਗ਼ੀ,
ਜ਼ੁਲਮ ਸਹਿਣ ਦੇ ਤੁਸੀਂ ਵੇ ਲੋਕੋ, ਨਾ ਬਣਦੇ ਜਾਉ ਆਦੀ,
ਮੁੱਠੀ ਭਰ ਸਿਆਸਤਦਾਨਾਂ ਨੇ, ਬੇੜਾ ਗਰਕ ਹੈ ਕਰਿਆ,
ਸਾਰੇ ਪਾਸੇ ਪਿੱਟ ਸਿਆਪਾ, ਕਿਹੜਾ ਦਸੋ ਹੈ ਮਰਿਆ,
ਸੁਣ ਜਖਵਾਲੀ ਦਿਲ ਦੀ ਗੱਲ, ਕੀਹਨੂੰ ਖੋਲ੍ਹ ਸੁਣਾਈਏ,
ਕੁੱਤੀ ਰਲ ਗਈ ਚੋਰਾਂ ਸੰਗ, ਕਿਹੜੇ ਰਸਤੇ ਜਾਈਏ।
-ਗੁਰਪ੍ਰੀਤ ਸਿੰਘ ਜਖਵਾਲੀ, ਸੰਪਰਕ : 98550-36444