
ਚੜ੍ਹਦੀ ਸੂਰਜ ਦੀ ਲਾਲੀ ਮੁਖ ਮੇਰੇ ਦਾ ਸੂਰਜ ਜਗਾ ਗਈ।
ਚੜ੍ਹਦੀ ਸੂਰਜ ਦੀ ਲਾਲੀ ਮੁਖ ਮੇਰੇ ਦਾ ਸੂਰਜ ਜਗਾ ਗਈ।
ਕਦੇ ਇਧਰ ਰਾਹ ਲਭਦੇ ਤੇ ਕਦੇ ਉਧਰ ਨੂੰ।
ਧਰਤੀ ਇਹ ਸਾਰੀ ਕਦਮਾਂ ਨੂੰ ਭਾ ਗਈ।
ਮੈਂ ਲਭਦਾ ਫਿਰਦਾ ਗੁਆਚਿਆ ਨਸੀਬ ਤਕਦੀਰਾਂ ਵਿਚੋਂ,
ਹੱਥੀਂ ਕਿਰਤ ਦੀ ਕਮਾਈ ਹੀ ਕਿਸਮਤ ਨੂੰ ਸੁਲਝਾ ਗਈ,
ਉਦਾਸ ਪਾਣੀ ਵਾਂਗ ਵਹਿੰਦੇ ਮੇਰੇ ਵਕਤ ਤੇ,
ਦਰਿਆ ਕੋਈ ਗੰਗਾ ਬਣ ਜ਼ਿੰਦਗੀ ਨੂੰ ਮਹਿਕਾ ਗਈ।
ਲੋਕੀ ਪੂਜਦੇ ਰੱਬ ਤੇ ਮੇਰੇ ਪਰਛਾਵੇਂ ਨੂੰ,
ਬੁੱਤ ਅਸਾਡੇ ਦੀ ਸਾਦਗੀ ਹੀ ਭਾ ਗਈ,
ਕਿਹੜੇ ਪੰਨਿਆਂ ਤੇ ਲਿਖੇ 'ਵਿਕਾਸ' ਗੀਤ ਕੋਈ ਭਾਉਂਦਾ ਜਿਹਾ,
ਕਲਮਾਂ ਦੀ ਤਪਦੀ ਤਪਿਸ਼ ਹੀ ਮੇਰੇ ਲਫ਼ਜ਼ਾਂ ਨੂੰ ਆ ਖਾ ਗਈ।
-ਵਿਕਾਸ ਕੁਮਾਰ ਸਿੰਘ ਸ਼ਰਮਾ,
ਸੰਪਰਕ : 94630-04203