ਜੀਣ ਦੀ ਅਦਾ
Published : Oct 17, 2020, 9:32 am IST
Updated : Oct 17, 2020, 9:32 am IST
SHARE ARTICLE
Way of living
Way of living

ਆਉਂਦੀ ਏ ਮੈਨੂੰ ਜੀਣ ਦੀ ਅਦਾ

ਆਉਂਦੀ ਏ ਮੈਨੂੰ ਜੀਣ ਦੀ ਅਦਾ,

ਦਿਲ ਟੁੱਟੇ ਤੇ ਵੀ ਮੁਸਕਰਾ ਹੀ ਲਵਾਂਗੀ।

ਮੇਰਾ ਫ਼ਿਕਰ ਕਰੀਂ ਨਾ, ਮੈਂ ਪਾਣੀ ਵਰਗੀ ਆਂ,

ਲੰਘਣ ਲਈ ਰਾਹ ਬਣਾ ਹੀ ਲਵਾਂਗੀ।

ਮੈਨੂੰ ਆਉਂਦੇ ਬਦਲਣੇ ਹਵਾਵਾਂ ਦੇ ਰੁਖ ਵੀ,

ਹਨੇਰੀਆਂ 'ਚ ਦੀਵਾ ਜਗਾ ਹੀ ਲਵਾਂਗੀ।

ਮੈਨੂੰ ਤੋੜੀਂ ਕੁੱਝ ਐਦਾਂ ਕਿ ਚੂਰ ਹੋ ਜਾਵਾਂ,

ਜੋੜ ਕਤਰੇ ਮੈਂ ਸਾਗਰ ਵਹਾ ਹੀ ਲਵਾਂਗੀ।

ਕੀ ਹੋਇਆ ਜੇ ਮੇਰੇ ਹਿੰਸੇ ਤਾਰੇ ਨੀ ਆਏ,

ਉਮੀਦਾਂ ਦੇ ਅੰਬਰ ਚਮਕਾ ਹੀ ਲਵਾਂਗੀ।

ਮਿਲਦੀ ਏ ਇੱਥੇ ਸਦਾ ਸੱਚ ਨੂੰ ਫਾਂਸੀ,

ਗੱਲ ਸੱਚੀ ਮੈਂ ਤਾਂ ਵੀ ਸੁਣਾ ਹੀ ਦਵਾਂਗੀ।

ਤੇਰੀ ਦੁਨੀਆਂ ਮੇਰੇ ਨਾਲ ਸਦਾ ਰੁੱਸੀ ਰਹੀ ਏ,

ਮੇਰੇ ਮੌਲਾ ਮੈਂ ਤੈਨੂੰ ਮਨਾ ਹੀ ਲਵਾਂਗੀ।

-ਸੁਖਜੀਵਨ ਕੁਲਬੀਰ ਸਿੰਘ,

ਸੰਪਰਕ : 72409-23044

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement