
ਸਾਂਝੀਵਾਲਤਾ ਦਾ ਪ੍ਰਤੀਕ ਮੈਂ ਸੁਣਿਆ, ਸੋਨੇ ਦੀ ਚਿੜੀ ਵਾਲੇ ਇਹਦੇ ਹਿੱਸੇ ਖ਼ਿਤਾਬ ਨੇ..
ਮੈਂ ਇਕਦਮ ਉਠ ਕੇ ਬੈਠ ਗਿਆ,
ਮੈਨੂੰ ਉਠਾਇਆ ਮੇਰੇ ਖ਼ੁਆਬ ਨੇ।
ਸਾਂਝੀਵਾਲਤਾ ਦਾ ਪ੍ਰਤੀਕ ਮੈਂ ਸੁਣਿਆ,
ਸੋਨੇ ਦੀ ਚਿੜੀ ਵਾਲੇ ਇਹਦੇ ਹਿੱਸੇ ਖ਼ਿਤਾਬ ਨੇ।
ਪੰਜ-ਆਬਾਂ ਦਾ ਸਿਰ ’ਤੇ ਸੀ ਤਾਜ ਸਜਿਆ,
ਸਤਲੁਜ, ਬਿਆਸ, ਰਾਵੀ, ਜੇਹਲਮ, ਚਨਾਬ ਨੇ।
ਪਤਾ ਨਹੀਂ ਕਿੰਨੀਆਂ ਵੰਡਾਂ ਇਹਦੇ ਹਿੱਸੇ ਆਈਆਂ,
ਫਿਰ ਵੀ ਬਾਗ਼ਾਂ ਵਿਚ ਰਿਹਾ ਖਿੜਦਾ ਜਿਵੇਂ ਫੁੱਲ ਗੁਲਾਬ ਨੇ।
ਸਦਾ ਹੀ ਬੇਪਤ, ਇੱਜ਼ਤਾਂ ਦਾ ਰਾਖਾ ਬਣਿਆ,
ਬੇਦੋਸ਼ਿਆਂ ਦਾ ਖ਼ੂਨ ਡੁਲ੍ਹਿਆ ਨਾ ਕੋਈ ਹਿਸਾਬ ਨੇ।
ਹਮੇਸ਼ਾ ਜੰਗ ਦੇ ਮੈਦਾਨ ਵਿਚ ਸੀਨਾ ਤਣਿਆ,
ਅਪਣੇ ਹਿਤਾਂ ਲਈ ਵੇਚ ਖਾ ਗਏ ਕਿੰਨੇ ਹੀ ਜਨਾਬ ਨੇ।
‘ਸੁੱਖ’ ਹਰ ਕੋਈ ਚਾਹੁੰਦਾ ਰੰਗਲਾ ਰਹੇ ਬਚਿਆ,
ਬੜੇ ਪਿੰਡੇ ’ਤੇ ਸੰਤਾਪ ਹੰਢਾਏ ਮੇਰੇ ਪੰਜਾਬ ਨੇ।
- ਸੁੱਖ ਪੈਂਤਪੁਰ, ਮੋਬਾਈਲ : 99882-54220