Poem: ਚਾਲੀ ਸਾਲ ਉਤੇ ਨਿਗ੍ਹਾ ਮਾਰੀਏ ਜਦ, ਪੰਥ ਦਰਦੀਆਂ ਨਾਲ ਧ੍ਰੋਹ ਕਮਾਇਆ ਇਨ੍ਹਾਂ।
poem in punjabi: ਬਹਿ ਕੇ ਦੁਨਿਆਵੀ ਕੁਰਸੀ ਉੱਤੇ, ਤਖ਼ਤ ਗੁਰੂ ਨੂੰ ਨੀਵਾਂ ਦਿਖਾਇਆ ਇਨ੍ਹਾਂ।
ਚਾਲੀ ਸਾਲ ਉਤੇ ਨਿਗ੍ਹਾ ਮਾਰੀਏ ਜਦ, ਪੰਥ ਦਰਦੀਆਂ ਨਾਲ ਧ੍ਰੋਹ ਕਮਾਇਆ ਇਨ੍ਹਾਂ।
ਯਾਦ ਕਰੀਏ ਜਦੋਂ ਸਾਕਾ ਅਠੱਤਰ ਦਾ, ਨਰਕਧਾਰੀ ਨੂੰ ਕਿਵੇਂ ਬਚਾਇਆ ਇਨ੍ਹਾਂ।
ਲਿਖਾਂਗੇ ਇਤਿਹਾਸ ਨਕੋਦਰ ਦਾ ਸਾਰਾ, ਗ਼ੱਦਾਰੀ ਕੌਮ ਦੇ ਨਾਲ ਨਿਭਾਇਆ ਇਨ੍ਹਾਂ।
ਕਰਿਆ ਚੁਰਾਸੀ ਦਾ ਨਹੀਂ ਭੁੱਲ ਸਕਦੇ, ਇਥੇ ਜਿਹੜਾ ਵੀ ਚੰਨ੍ਹ ਚੜ੍ਹਾਇਆ ਇਨ੍ਹਾਂ।
ਘਰ ਦੀ ਮੁਰਗੀ ਸਿੱਖਾਂ ਨੂੰ ਸਮਝਦੇ ਰਹੇ, ਨੰਬਰ ਡੇਰਿਆਂ ਕੋਲ ਬਣਾਇਆ ਇਨ੍ਹਾਂ।
ਕਰਨਾ ਇਨ੍ਹਾਂ ਦੇ ਨਾਲ ਹਿਸਾਬ ਬਰਾਬਰ, ਘਾਟਾਂ ਕੌਮ ਨੂੰ ਜਿਥੇ ਵੀ ਪਾਇਆ ਇਨ੍ਹਾਂ।
- ਮਨਜੀਤ ਸਿੰਘ ਘੁੰਮਣ, ਮੋਬਾਈਲ : 97810-86688