ਦਿਸਣ ਲਗਦੀ ਏ ਗੱਡੀ ਨੂੰ ਝਉਲ ਪੈਂਦੀ, ਜਦ ਕਮਜ਼ੋਰ ਹੋ ਜਾਣ ਕਮਾਨੀਆਂ ਜੀ।
ਦਿਸਣ ਲਗਦੀ ਏ ਗੱਡੀ ਨੂੰ ਝਉਲ ਪੈਂਦੀ, ਜਦ ਕਮਜ਼ੋਰ ਹੋ ਜਾਣ ਕਮਾਨੀਆਂ ਜੀ।
ਹੁੰਦੀ ਚਾਰ ਕੁ ਦਿਨਾਂ ਦੀ ‘ਚਾਂਦਨੀ’ ਵੀ, ਸਦਾ ਚਲਦੀਆਂ ਨਹੀਂ ਸ਼ੈਤਾਨੀਆਂ ਜੀ।
ਪੰਜਾਂ ਸਾਲਾਂ ਦਾ ਗੁੱਸਾ ਜਦ ਕਢਦੇ ਐ, ਵੋਟਰ ਯਾਦ ਕਰਾਉਂਦੇ ਨੇ ਨਾਨੀਆਂ ਜੀ।
‘ਗੋਦੀ’ ਕਿਸੇ ਦੀ ਕਦੇ ਵੀ ਬਹਿੰਦੀਆਂ ਨਾ, ਅਣਖੀ ਪਾਣ ਵਿਚ ਡੁੱਬੀਆਂ ਕਾਨੀਆਂ ਜੀ।
ਦਿਨ ਢਲਦਿਆਂ ਸਾਹਮਣੇ ਦਿਸਦੀਆਂ ਨੇ, ‘ਸੂਰਜ ਡੁੱਬਣ’ ਦੀਆਂ ਨਿਸ਼ਾਨੀਆਂ ਜੀ!
-ਤਰਲੋਚਨ ਸਿੰਘ ’ਦੁਪਾਲ ਪੁਰ’, ਫ਼ੋਨ ਨੰ : 001-408-915-1268