
ਮੇਰੇ ਹਾਸਿਆ 'ਚ ਹੱਸਦਾ ਹੈ।
ਮੇਰੇ ਹਾਸਿਆ 'ਚ ਹੱਸਦਾ ਹੈ।
ਮੇਰੇ ਦਿਲ ਵਿਚ ਵੱਸਦਾ ਹੈ।
ਮੈਨੂੰ ਫੁੱਲਾਂ ਵਾਗੂੰ ਰੱਖਦਾ ਹੈ।
ਮੈਨੂੰ ਹੀਰ ਸੋਹਣੀ ਦੱਸਦਾ ਹੈ।
ਮੇਰੇ ਤੋਂ ਜਿੰਦ-ਜਾਨ ਵਾਰਦਾ ਹੈ।
ਮੇਰਾ ਸੋਹਣਾ ਮਾਹੀ।
ਉਹ ਤਾਂ ਮੇਰੀ ਰੂਹ ਦੀ ਆਵਾਜ਼ ਹੈ।
ਉਹ ਮੇਰੀ ਖੁਸ਼ੀ ਦਾ ਰਾਜ ਹੈ।
ਉਹਦੀ ਤੇ ਮੇਰੀ ਮੁਲਾਕਾਤ ਇੰਝ ਹੋਈ।
ਜਿਵੇਂ ਬਲਦੇ ਜੰਗਲ ਤੇ ਬਰਸਾਤ ਹੋਈ।
ਉਹਦੇ ਨੈਣਾਂ ਵਿਚੋਂ ਮੇਰੇ ਹੰਝੂ ਸਿੰਮੇ।
ਅਜਬ ਗੱਲ ਖਵਾਤੀਨੋ ਹਜ਼ਰਾਤ ਹੋਈ।
ਉਹਦਾ ਮੁਖੜਾ ਦਿਸਿਆ ਤਾਂ ਪ੍ਰਭਾਤ ਹੋਈ।
ਮੇਰੇ ਤਕਦਿਆਂ-ਤਕਦਿਆਂ ਕਰਾਮਾਤ ਹੋਈ।
ਉਹਨੇ ਤਕਿਆ ਤਾਂ ਰੁੱਖਾਂ ਨੂੰ ਫੁੱਲ ਪੈ ਗਏ।
ਮੇਰੇ ਤਕਦਿਆਂ-ਤਕਦਿਆਂ ਬਰਸਾਤ ਹੋਈ।
ਮੈਂ ਉਸ ਦਾ ਹੀ 'ਲਫ਼ਜ਼ਾਂ' ਚ ਅਨੁਵਾਦ ਕੀਤਾ।
ਜੋ ਰੁੱਖਾਂ ਤੇ ਪੌਣਾਂ 'ਚ ਮੁਲਾਕਾਤ ਹੋਈ।
ਸੰਦੀਪ ਕੌਰ ਹਿਮਾਂਯੂੰਪੁਰਾ