
ਅੱਜ ਉਸ ਕੌਮ ਦੇ ਕੁੱਝ ਗੱਦਾਰਾਂ ਨੇ, ਜ਼ਮੀਰ ਅਪਣੀ ਨੂੰ ਜੇ ਮਾਰਨਾ ਸੀ,
ਅੱਜ ਉਸ ਕੌਮ ਦੇ ਕੁੱਝ ਗੱਦਾਰਾਂ ਨੇ, ਜ਼ਮੀਰ ਅਪਣੀ ਨੂੰ ਜੇ ਮਾਰਨਾ ਸੀ,
ਹੱਥ ਉਨ੍ਹਾਂ ਵਿਚ ਅੱਜ ਡੋਰ ਆ ਗਈ, ਤੁਹਾਡਾ ਕੀਤਾ ਕੁਰਸੀ ਤੋਂ ਵਾਰਨਾ ਸੀ,
ਬਖ਼ਸ਼ੀ ਤੁਸੀਂ ਸਾਨੂੰ ਜਿਹੜੀ ਦਿੱਖ ਸੋਹਣੀ, ਉਸ ਨੂੰ ਪੈਰਾਂ ਹੇਠ ਲਤਾੜਨਾ ਸੀ,
ਤੁਹਾਡੇ ਵਿਚਾਰਾਂ ਦੀ ਜਿਹੜਾ ਕਰੇ ਰਾਖੀ, ਜੇ ਉਸ ਨੂੰ ਨਾ ਇਨ੍ਹਾਂ ਸਹਾਰਨਾ ਸੀ,
ਉਸ ਕੌਮ ਦੇ ਅੱਗੇ ਇਨ੍ਹਾਂ ਨੇ ਬੀਜ ਕੰਡੇ, ਘਰ ਅਪਣਾ ਹੀ ਜੇ ਸਵਾਰਨਾ ਸੀ,
ਦਸਮੇਸ਼ ਪਿਤਾ ਫਿਰ ਤੁਸੀਂ ਗਦਾਰਾਂ ਲਈ, ਪ੍ਰਵਾਰ ਅਪਣਾ ਕਿਉਂ ਵਾਰਨਾ ਸੀ?
-ਮਨਜੀਤ ਸਿੰਘ ਘੁੰਮਣ, 97810-86688