
ਸਿਰਫ਼ ਇਕ ਕੁਰਸੀ ਦੀ ਭੁੱਖ ਨੇ, ਬੜੇ ਮਾਵਾਂ ਦੇ ਪੁੱਤਰ ਮਰਵਾ ਦਿਤੇ,
ਸਿਰਫ਼ ਇਕ ਕੁਰਸੀ ਦੀ ਭੁੱਖ ਨੇ, ਬੜੇ ਮਾਵਾਂ ਦੇ ਪੁੱਤਰ ਮਰਵਾ ਦਿਤੇ,
ਖਿੱਚ ਲਕੀਰ ਧਰਤੀ ਦੀ ਹਿੱਕ ਤੇ, ਵੰਡੀ ਪਾ ਕੇ ਵਖਰੇ ਦੇਸ਼ ਬਣਾ ਦਿਤੇ,
ਹੱਦ ਵੰਡ ਕੇ ਦੇਸ਼ ਪੰਜਾਬ ਦੀ ਨੂੰ, ਆਪਸ ਵਿਚ ਹੀ ਲੋਕ ਲੜਵਾ ਦਿਤੇ,
ਲੁੱਟ ਕੇ ਦਰਿਆਵਾਂ ਦਾ ਆਬ ਸਾਡਾ, ਜੇ ਹੱਕ ਮੰਗੇ ਤਾਂ ਲੱਖਾਂ ਝਟਕਾ ਦਿਤੇ,
ਕੁੱਝ ਕਰਨ ਜੋਗੇ ਨਾ ਰਹਿਣ ਪੰਜਾਬੀ, ਤਾਂ ਹੀ ਵਿਚ ਨਸ਼ਿਆਂ ਦੇ ਗ਼ਰਕਾ ਦਿਤੇ,
ਲੱਖ ਲਾਹਨਤਾਂ ਦਿੱਲੀ ਦੇ ਹਾਕਮਾਂ ਤੇ, ਜਿਨ੍ਹਾਂ ਜ਼ਖ਼ਮ ਚੁਰਾਸੀ ਦੇ ਲਗਾ ਦਿਤੇ।
-ਐਡਵੋਕੇਟ ਸਤਪਾਲ ਸਿੰਘ ਦਿਉਲ, ਸੰਪਰਕ : 98781-70771