
ਪੰਜਾਬੀ ਕਹੇ ਅੰਗਰੇਜ਼ੀ ਨੂੰ-ਅੱਗ ਲੈਣ ਆਈ, ਮਾਲਕਣ ਬਣ ਬਹਿ ਗਈ,
ਪੰਜਾਬੀ ਕਹੇ ਅੰਗਰੇਜ਼ੀ ਨੂੰ-ਅੱਗ ਲੈਣ ਆਈ,
ਮਾਲਕਣ ਬਣ ਬਹਿ ਗਈ,
ਮੇਰੇ ਘਰ ਵਿਚ ਮੇਰੇ ਹੀ ਪਰ ਕੁਤਰੇ,
ਧੁਖਦੀ-ਧੁਖਦੀ ਮੈਂ ਸੱਭ ਸਹਿ ਗਈ,
ਫੱਟੀਆਂ-ਕਾਇਦੇ ਵੀ ਆਲੋਪ ਤੂੰ ਕਰਾ ਦਿਤੇ,
ਮੈਂ ਵਿਚਾਰੀ ਕਿਸ ਜੋਗੀ ਰਹਿ ਗਈ,
ਅੰਗਰੇਜ਼ੀ ਆਖੇ ਸੁਣ ਭੈਣ ਮੇਰੀਏ,
ਤੂੰ ਐਵੇਂ ਮੈਨੂੰ ਮਾੜਾ ਕਹਿ ਗਈ,
ਤੇਰਾ ਦਰਜਾ ਖੋਹ ਕੇ ਮੈਨੂੰ ਕੀ ਫ਼ਾਇਦਾ,
ਪਟਰਾਣੀ ਵਿਚਾਰੀ ਦਾਸੀ ਬਣ ਬਹਿ ਗਈ,
ਕਿਸ ਚੰਦਰੇ ਨਜ਼ਰ ਲਗਾ ਦਿਤੀ,
ਤਾਂ ਹੀ ਤੂੰ ਵਿਚ ਖਤਾਨਾਂ ਲਹਿ ਗਈ,
ਬੇਮੁਖ ਹੋਏ ਲੋਭੀ ਪੁੱਤਰ ਤੇਰੇ,
ਜਿਨ੍ਹਾਂ ਹੱਥੋਂ ਤੂੰ ਢਹਿ ਗਈ,
'ਤਰਸੇਮ' ਜਿਸ ਨੇ ਸੀਨਾ ਪਾੜ ਖੁਆਇਆ,
ਉਹ ਪੈਸੇ ਦੀ ਚਕਾਚੌਂਧ ਵਿਚ ਵਹਿ ਗਈ।
-ਤਰਸੇਮ ਲੰਡੇ, ਸੰਪਰਕ : 99145-86784