
ਬਾਗ਼ ਬਗੀਚਾ ਘਰ ਸਾਡੇ ਵਿਚ, ਬੜੇ ਸ਼ੌਕ ਨਾਲ ਲਾਇਆ ਹੈ............
ਬਾਗ਼ ਬਗੀਚਾ ਘਰ ਸਾਡੇ ਵਿਚ, ਬੜੇ ਸ਼ੌਕ ਨਾਲ ਲਾਇਆ ਹੈ।
ਰੰਗ ਬਰੰਗੀਆਂ ਵੇਲਾਂ ਦੇ ਨਾਲ, ਕੰਧਾਂ ਤਾਈ ਸਜਾਇਆ ਹੈ।
ਅੰਬ ਦਾ ਬੂਟਾ ਅਤੇ ਪਪੀਤਾ, ਆੜੂ ਅਤੇ ਅੰਜੀਰਾਂ ਨੇ,
ਕੇਲਾ, ਸੇਬ, ਸਟਰਾਬਰੀ ਨੂੰ, ਲਾਇਆ ਭੈਣਾਂ ਵੀਰਾਂ ਨੇ,
ਲੁਕਾਟ, ਲੀਚੀਆਂ, ਗੁਲਮੋਹਰਾਂ ਝੁੰਮਣ, ਹਵਾ ਦਾ ਬੁੱਲ੍ਹਾ ਆਇਆ ਹੈ।
ਮਿੱਠੇ ਤੂਤ ਅਨਾਰ ਵੀ ਲਾਏ, ਚੀਕੂ ਮਹਿਕਾਂ ਦਿੰਦੇ ਨੇ,
ਆਲੂਬੁਖ਼ਾਰੇ, ਅਨਾਨਾਸ, ਕੀਵੀ ਨੂੰ, ਡੁੰਗਦੇ ਆ ਪਰਿੰਦੇ ਨੇ,
ਪੈਨਜ਼ੀ, ਲਿੱਲੀ, ਡੇਜ਼ੀ, ਲੋਟਸ, ਸੂਰਜਮੁਖੀ ਮੁਸਕੁਰਾਇਆ ਹੈ,
ਬਾਗ਼...
ਕਲੀ, ਚਮੇਲੀ, ਰਾਤ ਦੀ ਰਾਣੀ, ਮਹਿਕਾਂ ਪੂਰੀਆਂ ਵੰਡ ਰਹੇ ਨੇ,
ਬਿਲ, ਅਸ਼ੋਕਾ, ਸੰਤਰੇ, ਮਾਲਟੇ, ਯਾਰੀ ਪੂਰੀ ਗੰਢ ਰਹੇ ਨੇ,
ਸ਼ਰਮੀਲੀ ਬੂਟੀ ਸੁੰਗੜ ਜਾਂਦੀ, ਜਦੋਂ ਉਹਦੇ ਵਲ ਹੱਥ ਵਧਾਇਆ ਹੈ,
ਬਾਗ਼...
ਗੇਂਦਾ, ਗੁਲਾਬ ਤੇ ਪੌਪੀ ਜੱਗੀ, ਗੁਲਸ਼ਰਫ਼ੀ ਫੁੱਲ ਖਿੜਦੇ ਨੇ,
ਗੁਲਨਾਰ ਤੇ ਸਦਾਬਹਾਰ ਨੂੰ, ਵੇਖ ਕੇ ਭੌਰੇ ਗਿੜਦੇ ਨੇ,
ਚਿੜੀਆਂ ਨੇ ਚਰਚੋਲਰ ਪਾਇਆ, ਤਿਤਲੀਆਂ ਰੰਗ ਵਿਖਾਇਆ ਹੈ,
ਬਾਗ਼...
ਭੰਡਾਰ ਪੂਰੇ ਨੇ ਆਕਸੀਜਨ ਦੇ ਬੇਰਾਂ ਦੇ ਬੂਟੇ ਲਾਏ ਨੇ,
ਜਾਮਣ ਤੇ ਅਮਰੂਦ 'ਅਸਮਾਨੀ' ਅੰਗੂਰਾਂ ਦੇ ਗੁੱਛੇ ਛਾਏ ਨੇ,
ਨੂਰਦੀਪੂ ਖ਼ੁਸ਼ੀਦਾਨ, ਜੋਤ ਦਾ ਖਾਣ ਨੂੰ ਮਨ ਲਲਚਾਇਆ ਹੈ।
ਬਾਗ਼ ਬਗੀਚਾ ਘਰ ਸਾਡੇ ਵਿਚ, ਬੜੇ ਸ਼ੌਕ ਨਾਲ ਲਾਇਆ ਹੈ।
-ਜਸਵੰਤ ਸਿੰਘ ਅਸਮਾਨੀ ਸੰਪਰਕ : 98720-67140