Advertisement

ਹਸਤੀ ਦੀ ਕਸ਼ਤੀ

ਸਪੋਕਸਮੈਨ ਸਮਾਚਾਰ ਸੇਵਾ
Published Oct 20, 2019, 9:42 am IST
Updated Oct 20, 2019, 9:42 am IST
ਮਜਬੂਰੀਆਂ ਦੀ ਨਹਿਰ 'ਤੇ
ਹਸਤੀ ਦੀ ਕਸ਼ਤੀ
 ਹਸਤੀ ਦੀ ਕਸ਼ਤੀ

ਮਜਬੂਰੀਆਂ ਦੀ ਨਹਿਰ 'ਤੇ

ਮੇਰੀ ਹਸਤੀ ਦੀ ਕਸ਼ਤੀ ਤਰਦੀ...

Advertisement

ਮੇਰੀ ਕਿਤਾਬ ਸ਼ਬਦਾਂ ਨਾਲ ਘੱਟ

ਵੱਧ ਹੰਝੂਆਂ ਨਾਲ ਰਹੀ ਭਰਦੀ...

ਮੈਨੂੰ ਅੰਦਰ ਹਨੇਰਾ, ਬਾਹਰ ਹਨੇਰਾ

ਹਰ ਥਾਂ ਪਸਰਿਆ ਮਿਲਦਾ...

ਆਸਾਂ ਦੇ ਬੱਦਲਾਂ ਨਾਲ ਲਦਿਆ

ਆਸਮਾਂ ਜੋ ਮੇਰੇ ਦਿਲ ਦਾ...

ਯਾਦਾਂ ਦੀ ਧੁਖਦੀ ਧੂਣੀ ਨਾਲ

ਜਿੰਦ-ਜਾਨ ਰਹੀ ਤਪਦੀ ਠਰਦੀ...

ਮਜਬੂਰੀਆਂ ਦੀ ਨਹਿਰ 'ਤੇ...

ਕੋਹਾਂ ਦਾ ਪੈਂਡਾ ਕੋਲ ਮੇਰੇ

ਮੈਂ ਕਿੰਜ ਕੋਲ ਆ ਜਾਵਾਂ...

ਅੱਗ ਮੇਰੇ ਨਾਲ ਸੁਲ੍ਹਾ ਜੇ ਕਰ ਲਏ

ਬਣ ਧੂੰਆਂ ਹੀ ਆ ਜਾਵਾਂ...

ਵਿਚ ਮਹਿਫ਼ਲਾਂ ਜਦ-ਜਦ ਵੀ ਬੈਠਾਂ

ਇਕੱਲਤਾ ਰਹੇ ਘੇਰਦੀ...

ਮਜਬੂਰੀਆਂ ਦੀ ਨਹਿਰ 'ਤੇ...

ਪੌਣਾਂ ਵਗਦੀਆਂ...

ਵਰ੍ਹਦੇ ਬੱਦਲ...

ਸੱਭ ਉਵੇਂ ਹੀ ਚਲੀ ਜਾਂਦਾ...

ਮੈਂ ਬੀਤਦੇ ਹਰ ਦਿਨ ਨਾਲ ਦਰਦ

ਨਾਸੂਰ ਬਣ ਝੱਲੀ ਜਾਂਦਾ...

ਵਿਚ ਭੀੜ ਤਾਹੀਉਂ ਹਾਂ ਗੁਆਚਿਆ

ਲੱਭਦਾ ਫਿਰਦਾ ਦਰਦੀ...

ਮਜਬੂਰੀਆਂ ਦੀ ਨਹਿਰ 'ਤੇ...

ਪੌਣ ਮੇਰੀ ਮੈਨੂੰ ਛੂਹ ਕੇ

ਹੁਣ ਦਰਦਾਂ ਦਾ ਗੀਤ ਹੈ ਗਾਉਂਦੀ

ਯਾਦ ਤੇਰੀ ਹੁਣ ਮੈਨੂੰ

ਰਾਤੀਂ ਬਣ-ਬਣ ਸੁਪਨੇ ਆਉਂਦੀ...

ਮੈਂ ਕਲਮ ਦਾ ਚੱਪੂ

ਚਲਾਉਣ ਹਾਂ ਲਗਦਾ...

ਅੱਖ ਜਦੋਂ ਵੀ ਵਰ੍ਹਦੀ...

ਮਜਬੂਰੀਆਂ ਦੀ ਨਹਿਰ 'ਤੇ...

'ਸ਼ਾਇਰ' ਸਿਮਰਨ ਲੁਧਿਆਣਵੀ

simranjeet.dhiman੧੩0gmail.com

Advertisement

 

Advertisement
Advertisement