
ਖ਼ਤਰਾ ਜੇਕਰ ਮਹਿਸੂਸ ਹੋਵੇ ਤਾਂ ਸੁਰੱਖਿਅਤ ਥਾਂ ਦੇ ਉੱਤੇ ਜਾਈਏ। ਬਿਨਾਂ ਸਮਾਂ ਵਿਅਰਥ ਕੀਤੇ, ਮਦਦ ਲਈ ਪੁਕਾਰ ਲਗਾਈਏ।
ਚਾਕਲੇਟ, ਚਿਪਸ ਦੇ ਲਾਲਚ ’ਚ ਕਦੇ ਨਾ ਆਈਏ।
ਕਿਸੇ ਵੀ ਅਣਜਾਣ ਬੰਦੇ ਨਾਲ, ਬੱਚਿਉ ਕਿਸੇ ਪਾਸੇ ਨਾ ਜਾਈਏ।
ਖ਼ਤਰਾ ਜੇਕਰ ਮਹਿਸੂਸ ਹੋਵੇ ਤਾਂ ਸੁਰੱਖਿਅਤ ਥਾਂ ਦੇ ਉੱਤੇ ਜਾਈਏ।
ਬਿਨਾਂ ਸਮਾਂ ਵਿਅਰਥ ਕੀਤੇ, ਮਦਦ ਲਈ ਪੁਕਾਰ ਲਗਾਈਏ।
ਜੇਕਰ ਕੋਈ ਪ੍ਰੇਸ਼ਾਨ ਕਰੇ, ਮਨ ਵਿਚ ਨਾ ਗੱਲ ਦਬਾਈਏ।
ਮਾਤਾ-ਪਿਤਾ ਜਾਂ ਅਧਿਆਪਕਾਂ ਨੂੰ ਅਪਣੀ ਮੁਸ਼ਕਲ ਜ਼ਰੂਰ ਸੁਣਾਈਏ।
ਮਿਲ ਜੁਲ ਬੱਚਿਉ ਰਹੀਏ ਸਦਾ, ਸਾਥ ਇਕ ਦੂਜੇ ਨਾਲ ਨਿਭਾਈਏ।
ਥੋੜਾ ਜਿਹਾ ਚੌਕੰਨਾ ਰਹਿ ਕੇ, ਜ਼ਿੰਦਗੀ ਖ਼ੁਸ਼ੀਆਂ ਨਾਲ ਬਿਤਾਈਏ।
- ਪ੍ਰਿੰਸ ਅਰੋੜਾ, ਮੋਬਾਈਲ : 98554-83000