ਸਵੈਟਰ:  ਸਿਤਾਰਿਆਂ ਵਾਲਾ ਸਵੈਟਰ ਮਾਸੀ ਘਲਿਆ, ਪਾ ਕੇ ਮੈਂ ਦੋਸਤਾਂ ਦੇ ਸੰਗ ਖੇਡਣ ਚਲਿਆ...
Published : Jan 21, 2023, 12:51 pm IST
Updated : Jan 21, 2023, 12:51 pm IST
SHARE ARTICLE
Sweater: Aunty sent me a sweater with stars, wearing it I went to play with my friends...
Sweater: Aunty sent me a sweater with stars, wearing it I went to play with my friends...

ਦੋਸਤ ਮੇਰੇ ਦੇਖ ਦੇਖ ਕੇ ਹੋਣ ਹੈਰਾਨ, ਕਹਿੰਦੇ ਕਿੰਨੀ ਤੈਨੂੰ ਫਬਦੀ ਇਹ ਹੈ ਯਾਰ।

 

ਸਿਤਾਰਿਆਂ ਵਾਲਾ ਸਵੈਟਰ ਮਾਸੀ ਘਲਿਆ,
    ਪਾ ਕੇ ਮੈਂ ਦੋਸਤਾਂ ਦੇ ਸੰਗ ਖੇਡਣ ਚਲਿਆ ।
ਦੋਸਤ ਮੇਰੇ ਦੇਖ ਦੇਖ ਕੇ ਹੋਣ ਹੈਰਾਨ,
    ਕਹਿੰਦੇ ਕਿੰਨੀ ਤੈਨੂੰ ਫਬਦੀ ਇਹ ਹੈ ਯਾਰ।
ਮਾਸੀ ਮੇਰੀ ਨੇ ਉੱਤੇ ਪਾਈ ਬੁਣਤੀ ਬੜੀ ਕਮਾਲ,
    ਨਾਮ ਲਿਖਿਆ ਮੇਰਾ ਵਿਚ ਬੁਣਤੀ ਦੇ ਜਾਲ।
ਮੈਨੂੰ ਲਗਦੇਂ ਇਹ ਸਵੈਟਰ ਬੜਾ ਪਿਆਰਾ,
    ਜੀਅ ਕਰਦਾ ਨਾ ਲਾਹਾਂ ਸਿਆਲ ਮੈਂ ਸਾਰਾ।
ਬਲਜੀਤ ਹੁਰੀਂ ਕਹਿੰਦੇ ਅਸੀਂ ਵੀ ਮੰਗਵਾਉਣਾ,
    ਜਦ ਸਾਡੀ ਮਾਸੀ ਨੇ ਸਾਡੇ ਕੋਲ ਹੈ ਆਉਣਾ।
- ਬਲਜੀਤ ਸਿੰਘ ਅਕਲੀਆ, ਮੋਬਾ : 9872121002
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement