ਕੋਈ ਤਰਸ ਰਿਹਾ ਦੋ ਟੁੱਕਾਂ ਨੂੰ, ਕੋਈ ਹੋਇਆ ਮਾਲੋ ਮਾਲ ਹੈ
ਐ ਦੇਸ਼ ਮੇਰੇ ਭਾਵੇਂ ਮੰਦੜਾ ਹਾਲ ਹੈ
ਹਨੇਰੇ ਵਿਚੋਂ ਰੌਸਨੀਆਂ ਦੀ ਭਾਲ ਹੈ
ਕੋਈ ਤਰਸ ਰਿਹਾ ਦੋ ਟੁੱਕਾਂ ਨੂੰ
ਕੋਈ ਹੋਇਆ ਮਾਲੋ ਮਾਲ ਹੈ
ਖ਼ਜ਼ਾਨੇ ਲੁੱਟ ਲਏ ਸਭ ਹਾਕਮਾਂ
ਤਾਹੀਉਂ ਤਾਂ ਦੇਸ਼ ਕੰਗਾਲ ਹੈ
ਦਸਾਂ ਵਾਲੀ ਚੀਜ਼ ਹੁਣ ਸੌ ਵਿਚ ਮਿਲਦੀ
ਪੂੰਜੀਪਤੀਆਂ ਵਿਛਾਇਆ ਕੈਸਾ ਇਹ ਜਾਲ ਹੈ
ਅੱਜ ਨਹੀਂ ਕੱਲ ਸੁਧਰ ਜਾਵਾਂਗਾ
ਪੰਝਤਰ ਸਾਲਾਂ ਤੋਂ ਰਖਿਆ ਵਹਿਮ ਪਾਲ ਕੇ
ਰੋਜ਼ੀ ਰੋਟੀ ਕਮਾਉਣੀ ਹੋਈ ਔਖੀ
ਗ਼ਰੀਬ ਦੇ ਤਾਂ ਨੇੜੇ ਆਇਆ ਕਾਲ ਹੈ
ਥਾਂ ਥਾਂ ਬੁੱਤ ਲਾ ਕੇ ਕਹਿਣ ਤੱਰਕੀ ਹੋ ਗਈ
ਪੈਸਾ ਕਰ ਕੇ ਖ਼ਰਾਬ ਕਹਿਣ ਬਈ ਕਮਾਲ ਹੈ
ਦੀਪ ਭਾਵੇਂ ਹੀ ਚੁੱਪ ਕਰ ਜਾਵੇ
ਪਰ ਕਲਮ ਤਾਂ ਬੇਲੀ ਨਿੱਤ ਕਰਦੀ ਸਵਾਲ ਹੈ
- ਅਮਨਦੀਪ ਕੌਰ ਹਾਕਮ ਸਿੰਘ ਵਾਲਾ ਬਠਿੰਡਾ (ਮੋ. 9877654596)