
ਸਾਉਣ ਮਹੀਨੇ ਆਈਆਂ ਧੀਆਂ। ਪਿੱਪਲੀਂ ਪੀਘਾਂ ਪਾਈਆਂ ਧੀਆਂ ।
ਸਾਉਣ ਮਹੀਨੇ ਆਈਆਂ ਧੀਆਂ।
ਪਿੱਪਲੀਂ ਪੀਘਾਂ ਪਾਈਆਂ ਧੀਆਂ ।
ਪਿੱਪਲ ਦਾ ਸੀ ਰੁੱਖ ਪੁਰਾਣਾ,
ਇਕ ਪਾਸੇ ਸੀ ਮੋਟਾ ਟਾਹਣਾਂ,,
ਰੱਸੇ ਨਾਲ ਲਿਆਈਆਂ ਧੀਆਂ,,,,,,,,
ਦੋ, ਜਣੀਆਂ ਰਲ ਪੀਂਘ ਝੁਟਾਈ,
ਅੰਬਰੀ ਜਿਵੇ ਉਡਾਰੀ ਲਾਈ,
ਬੋਲੀਆਂ ਕਈ ਸੁਣਾਈਆਂ ਧੀਆਂ,,,,,,,
ਵਧ ਚੜ੍ਹ ਕੇ ਪੀਂਘ ਝਟਾਵਣ,
ਪੱਤਿਆਂ ਨੂੰ ਹਥ ਜਾ ਕੇ ਲਾਵਣ,
ਖ਼ੁਸ਼ੀਆਂ ਕਈ ਮਨਾਈਆਂ ਧੀਆਂ,,,,,,
ਹਰੇ-ਗੁਲਾਬੀ ਘੱਗਰੇ ਘੁੰਮਣ,
ਨਾਲਿਆਂ ਦੇ ਨਾਲ ਬੰਨੇ੍ਹ ਫੁੰਮਣ,
ਸਾਊ ਘਰਾਂ ਦੀਆਂ ਜਾਈਆਂ ਧੀਆਂ,,,,,,
ਮਾਪਿਆਂ ਦੀਆਂ ਮੰਗਣ ਦੁਆਵਾਂ,
ਮੈਂ ਇਨ੍ਹਾਂ ਤੋਂ ਸਦਕੇ ਜਾਵਾਂ,
ਸੱਭ ਨੇ ਗਲ ਨਾਲ ਲਾਈਆਂ ਧੀਆਂ,,,,,
ਦੁਨੀਆਂ ਦੀ ਇਹ ਰੀਤ ਪੁਰਾਣੀ,
ਮੁਟਿਆਰ ਹੋਈ ਤਾਂ ਵਿਆਹੀ ਜਾਣੀ,
ਪੇਕਿਆਂ ਦੇ ਘਰ ਆਈਆਂ ਧੀਆਂ,,,,,,
“ਸੰਧੂ’’ ਸੁਣਾਵੇ ਦਿਲ ਦੀ ਗੱਲ,
ਮੇਰੇ ਘਰ ਵੀ ਧੀ ਇਕ ਘਲ,
ਸੋਹਣੀ ਮਾਂ ਨੇ ਜਾਈਆਂ ਧੀਆਂ,,,,,,,
- ਹਰੀ ਸਿੰਘ ਸੰਧੂ ਸੁਖੇਵਾਲਾ, 098774--76161